ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ॥


ਪਾਤਾਲ ਹੀ ਪਾਤਾਲ,ਅਣਗਿਣਤ ਪਾਤਾਲ ਹਨ ਅਤੇ ਲੱਖਾਂ ਹੀ ਆਸਮਾਨ ਹਨ, ਲੋਕ ਖੋਜਾਂ ਕਰ ਕੇ ਹਾਰ ਗਏ ਹਨ,ਉਸਦੀ ਕੁਦਰਤ ਦਾ ਅੰਤ ਨਹੀਂ ਮਿਲਿਆ ਅਤੇ ਸ਼ਾਸਤਰਾਂ ਵਿੱਚ ਇੱਕੋ ਗੱਲ ਕਹਿੰਦੇ ਹਨ ਕਿ ਉਸਦਾ ਕੋਈ ਅੰਤ ਨਹੀਂ ।

ਭੂਮਿਕਾ

ਵਿਚਾਰ ਸ਼ੁਰੂ ਕਰਦੇ ਹਾਂ ਉਸ ਵੇਲੇ ਤੋਂ ਜਦੋਂ ਰੱਬ ਨੇ ਧਰਤੀ ਦੇ ਨਾਲ-ਨਾਲ ਹੋਰ ਵੀ ਅਨੇਕਾਂ ਬ੍ਰਹਮੰਡ ਸਾਜੇ ਅਤੇ ਜਦੋਂ ਧਰਤੀ ਦੀ ਵਾਰੀ ਆਈ ਕੁਦਰਤ ਨੇ ਵੱਖ-ਵੱਖ ਤਰ੍ਹਾਂ ਦੀ ਗੈਸਾਂ ਉਤਪੰਨ ਕੀਤੀਆਂ, ਪਾਣੀ ਪੈਦਾ ਕੀਤਾ ਅਤੇ ਇਸ ਤਰ੍ਹਾਂ ਕਰਦੇ-ਕਰਦੇ ਹਰਿਆਵਲ ਪੈਦਾ ਹੋਈ ਫਿਰ ਉਸ ਰੱਬ ਨੇ ਇਕ ਬੂੰਦ ਨਾਲ ਜੀਵਨ ਸ਼ੁਰੂ ਕਰ ਦਿੱਤਾ ਅਤੇ ਸਾਡੇ ਇਨਸਾਨਾਂ ਦੇ ਰਹਿਣ ਲਈ ਇੱਕ ਵਧੀਆ ਵਾਤਾਵਰਣ ਸਿਰਜ ਦਿੱਤਾ, ਜਿਸ ਲਈ ਅਸੀਂ ਉਸ ਸ਼ਕਤੀਸ਼ਾਲੀ ਊਰਜਾ ਨੂੰ ਸਿਜਾਣਹਾਰ ਕਹਿੰਦੇ ਹਾਂ । ਇਨਸਾਨ ਨੇ ਜੰਗਲਾਂ ‘ਚੋ ਹੋਲੀ-ਹੋਲੀ ਅੱਗ ਬਾਲ਼ ਕਿ ਤਰੱਕੀ ਕਰਨੀ ਸ਼ੁਰੂ ਕੀਤੀ, ਇਸ ਤਰ੍ਹਾਂ ਅੱਜ ਦੇ ਨਵੀਨ ਯੁਗ ਨੇ ਕਦਮ ਰੱਖਿਆ।

ਸਮੇਂ ਦੀ ਤਬਦੀਲੀ

ਕੁਝ ਦਹਾਕਿਆਂ ਪਹਿਲਾਂ ਇਨਸਾਨ ਨੇ ਇਸ ਤਰੀਕੇ ਦੀ ਤਰੱਕੀ ਨਹੀਂ ਸੀ ਕੀਤੀ ਤਾਂ ਉਸ ਵੇਲੇ ਪੈਦਲ ਹੀ ਲੰਬੀਆਂ ਵਾਟਾਂ ਤੈਅ ਕਰਨੀਆਂ ਪੈਂਦੀਆਂ ਸਨ ਅਤੇ ਆਪਣੀ ਹੋਂਦ ਲਈ ਕੁਝ ਨਾ ਕੁਝ ਕਰਨਾ ਪੈਂਦਾ ਸੀ। ਬਿਜਲੀ ਨਹੀਂ ਸੀ , ਸਾਡੇ ਵੱਡੇ ਵਡੇਰੇ ਮੋਮਬਤੀਆਂ, ਲਾਲਟੇਨ ਆਦਿ ਦਾ ਇਸਤੇਮਾਲ ਕਰਦੇ ਸਨ ਹਾਲਾਂਕਿ ਵਿਦੇਸ਼ਾਂ ਵਿੱਚ ਮਨੁੱਖਾਂ ਨੇ ਨਵੇਂ ਯੁਗ ਲਈ ਸੋਚਣਾ ਅਤੇ ਕੰਮ ਕਾਜ ਕਰਨਾ ਸ਼ੁਰੂ ਕਰ ਦਿੱਤਾ ਸੀ। ਸਮਾਂ ਬੀਤਦਾ ਗਿਆ ਤੇ ਫਿਰ ਬਿਜਲੀ ਦਾ ਆਗਮਨ ਹੋਇਆ ਨਾਲ ਹੀ ਬਿਜਲੀ ‘ਤੇ ਚੱਲਣ ਵਾਲੀਆਂ ਵਸਤੂਆਂ ਵੀ ਸਮਾਜ ਵਿੱਚ ਆ ਗਈਆਂ ਸਨ । ਵਿਗਿਆਨ ਥੋੜਾ ਅੱਗੇ ਵੱਧਿਆ ਅਤੇ ਸੰਨ 1672 ਵਿੱਚ ਪਹਿਲਾ ਭਾਫ਼ ਨਾਲ ਚੱਲਣ ਵਾਲਾ ਵਾਹਨ ਆ ਗਿਆ ਜਿਸਨੇ ਆਉਣਾ ਜਾਣਾ ਤਾਂ ਆਸਾਨ ਕਰ ਦਿੱਤਾ ਪਰ ਨਾਲ ਹੀ ਥੋੜੇ ਜਿਹੇ ਸਵਾਲ ਵਾਤਾਵਰਣ ਦੀ ਸਵੱਛਤਾ ਨੂੰ ਲੈ ਕੇ ਖੜੇ ਕਰ ਦਿੱਤੇ, ਇਨਸਾਨ ਹੋਰ ਅੱਗੇ ਵੱਧਿਆ, ਹੋਰ ਤਰੱਕੀ ਹੋਈ ਆਵਾਜਾਈ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਨਿਯੰਤਰਣ ਕਰਨ ਵਾਲੀਆਂ ਮਸ਼ੀਨਾਂ ਅਤੇ ਵਸਤੂਆਂ ਵੀ ਸਮਾਜ ਵਿੱਚ ਆ ਗਈਆਂ । ਇਸ ਤਰ੍ਹਾਂ ਕਰਦੇ-ਕਰਦੇ ਕਾਰਖਾਨਿਆਂ ਤੋਂ ਫੈਕਟਰੀਆਂ, ਤੇ ਇਨ੍ਹਾਂ ਤੋਂ ਉੱਚ ਪੱਧਰ ਵਾਲੇ ਉਦਯੋਗਾਂ ਨੇ ਪੈਰ ਪਸਾਰ ਲਏ । ਪੰਜਾਬ ਸੂਬੇ ਵਿੱਚ ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਵਰਗੇ ਸ਼ਹਿਰ ਫੈਕਟਰੀਆਂ ਦਾ ਹੱਬ ਮੰਨੇ ਜਾਂਦੇ ਹਨ ।

ਵਿਗਿਆਨ ਦੇ ਖੇਤਰ ‘ਚ ਤਰੱਕੀ

ਜਿਵੇਂ-ਜਿਵੇਂ ਸਮਾਂ ਅਗਾਂਹ ਵੱਧ ਰਿਹਾ ਹੈ ਉਵੇਂ ਹੀ ਸੱਭ ਚੀਜ਼ਾਂ ਵਿੱਚ ਤਬਦੀਲੀ ਆ ਰਹੀ ਹੈ, ਸਰਕਾਰਾਂ ਇੱਕ ਦੂਜੇ ਦੀ ਮੱਦਦ ਨਾਲ ਵਿਦੇਸ਼ਾਂ ‘ਚ ਅਤੇ ਨਾਲ ਵਸੇ ਸਭ ਦੇਸ਼ਾਂ ਵਿੱਚ ਉੱਚ ਪੱਧਰ ਦੇ ਉਦਯੋਗ ਲਾ ਰਹੀਆਂ ਹਨ ਜਿਸ ਨਾਲ ਸਾਡੇ ਰਹਿਣ-ਸਹਿਣ ‘ਤੇ ਇਕ ਵਧੀਆ ਪ੍ਰਭਾਵ ਪਿਆ ਹੈ। ਅਰਬੀ ਮੁਲਕਾਂ ਦੀ ਜ਼ਮੀਨ ਵਿੱਚੋਂ ਉਸ ਸਿਰਜਣਹਾਰ ਨੇ ਤੇਲ ਪੈਦਾ ਕਰ ਦਿੱਤਾ ਜਿਸ ਕਰਕੇ ਮਨੁੱਖਾਂ ਨੇ ਹੋਰ ਤਰੱਕੀ ਕਰ ਲਈ ਅਤੇ ਭਾਫ਼ ਨਾਲ ਚੱਲਣ ਵਾਲੇ ਵਾਹਨ ਤਬਦੀਲ ਹੋ ਕੇ ਤੇਲ ਨਾਲ ਚੱਲਣ ਲਗ ਪਏ ਜਿਸ ਕਰਕੇ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਇੰਜਣਨਾ ਦੀ ਕਾਢ ਕੱਢੀ ਗਈ। ਇਸ ਤਰ੍ਹਾਂ ਹੀ ਸਮੇਂ-ਸਮੇਂ ਸਿਰ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿੱਚ ਤਰੱਕੀ ਹੁੰਦੀ ਜਾ ਰਹੀ ਹੈ ਅਤੇ ਰੱਬ ਦੀ ਬਣਾਈ ਇਸ ਦੁਨੀਆਂ ਨੂੰ ਅਸੀਂ ਮਨੁੱਖ ਵੱਖ-ਵੱਖ ਢੰਗਾਂ ਨਾਲ ਚਲਾਉਣ ਅਤੇ ਸੰਭਾਲਣ ਦੀ ਲਗਾਤਾਰ ਤੇ ਅਣਥੱਕ ਕੋਸ਼ਿਸ਼ ਕਰ ਰਹੇ ਹਾਂ ਜ਼ਿਕਰਯੋਗ ਗੱਲ ਇਹ ਵੀ ਹੈ ਕੇ ਜਿਨ੍ਹਾਂ ਸਖਸ਼ੀਅਤਾਂ ਦੀ ਜ਼ਿਆਦਾ ਆਮਦਨ ਹੈ ਉਹ ਆਪਸ ਵਿੱਚ ਅਤੇ ਸਰਕਾਰਾਂ ਦੀ ਮਦਦ ਨਾਲ ਰਸਾਇਣਿਕ ਗੈਸਾਂ, ਤਾਂਬਾ, ਲੋਹਾ , ਸਟੀਲ ਅਤੇ ਊਰਜਾ ਦੇ ਵੱਖ-ਵੱਖ ਸਰੋਤਾਂ ਤੇ ਕੰਮ ਕਰਦੇ ਹਨ ।

ਵਾਤਾਵਰਣ ਨੂੰ ਸੰਭਾਲਣ ਵਾਲੀਆਂ ਤਾਕਤਾਂ

ਜਿਵੇਂ ਕੇ ਉਪਰੋਕਤ ਸ਼ਬਦਾਂ ਵਿੱਚ ਦਸਿਆ ਗਿਆ ਹੈ ਕੇ ਉਹ ਰੱਬ ਜੋ ਇਕ ਸ਼ਕਤੀਸ਼ਾਲੀ ਊਰਜਾ ਹੈ, ਉਸਨੇ ਸਾਡੀ ਧਰਤੀ ਦੇ ਨਾਲ ,ਅਣਗਿਣਤ ਪਾਤਾਲ ਅਤੇ ਲੱਖਾਂ ਹੀ ਅਸਮਾਨ ਬਣਾਏ ਹਨ, ਉਸੇ ਤਰਾਂ ਅਸੀਂ ਮਨੁੱਖਾਂ ਨੇ ਦਾਤ ਵਿੱਚ ਮਿਲੀ ਧਰਤੀ ਨੂੰ ਸੰਭਾਲ ਲਈ ਵੱਖ-ਵੱਖ ਤਰ੍ਹਾਂ ਦੀ ਊਰਜਾ, ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦਾ ਨਿਰਮਾਣ ਕੀਤਾ ਜਿਵੇਂ ਉਦਾਹਰਣ ਦੇ ਤੌਰ ‘ਤੇ :-

ਜੇਕਰ ਗੱਲ ਕਰੀਏ ਆਪਣੇ ਪੰਜਾਬ ਦੀ ਧਰਤੀ ਦੀ ਤਾਂ ਇਨ੍ਹਾਂ ਸ਼ਹਿਰਾਂ ਵਿੱਚ ਕੁਝ ਇਸ ਤਰਾਂ ਦੀਆਂ ਫੈਕਟਰੀਆਂ ਹਨ

ਲੁਧਿਆਣਾ:– ਹੌਜ਼ਰੀ ਨਿਰਮਾਣ
ਸੂਤੀ ਕਪੜਾ
ਸਟੀਲ ਅਤੇ ਮਸ਼ੀਨਰੀ
ਖੇਤੀਬਾੜੀ ਉਤਪਾਦਾਂ ਦੀ ਪ੍ਰੋਸੈਸਿੰਗ
ਖਾਦ ਪਦਾਰਥਾਂ ਦੀਆਂ ਫੈਕਟਰੀਆਂ

ਮੰਡੀ ਗੋਬਿੰਦਗੜ੍ਹ :- ਮਿਸ਼ਰਣ ਅਤੇ ਧਾਤਾਂ
ਸਮੱਗਰੀ ਨੂੰ ਸੰਭਾਲਣ ਵਾਲੀ ਫੈਕਟਰੀਆਂ
ਮਸ਼ੀਨਰੀ ਔਜ਼ਾਰ ਬਣਾਉਣ ਦੀਆਂ ਫੈਕਟਰੀਆਂ
ਕਾਸਟਿੰਗ ਅਤੇ ਸਹਾਇਕ ਉਦਯੋਗ ਦੀਆਂ ਫੈਕਟਰੀਆਂ ਆਦਿ

ਧਰਤੀ ਲਈ ਸੌਰ ਊਰਜਾ 

ਊਰਜਾ ਕਈ ਵੱਖ-ਵੱਖ ਰੂਪਾਂ ਵਿੱਚ ਸਾਡੇ ‘ਚ ਮੌਜੂਦ ਹੈ। ਇਨ੍ਹਾਂ ਦੀਆਂ ਉਦਾਹਰਣਾਂ ਹਨ:
ਪ੍ਰਕਾਸ਼ ਊਰਜਾ
ਗਰਮੀ ਊਰਜਾ
ਮਕੈਨੀਕਲ ਊਰਜਾ,
ਗਰੈਵੀਟੇਸ਼ਨਲ ਊਰਜਾ
ਬਿਜਲੀ ਊਰਜਾ
ਧੁਨੀ ਊਰਜਾ,
ਰਸਾਇਣਕ ਊਰਜਾ,
ਪਰਮਾਣੂ ਊਰਜਾ ਅਤੇ ਹੋਰ ਅਤੇ ਜੇਕਰ ਸੂਰਜ ਦੀ ਗੱਲ ਕਰੀਏ ਤੇ ਇਹ ਸਾਡੇ ਲਈ ਮੁੱਖ ਭੂਮਿਕਾ ਨਿਭਾਉਂਦਾ ਹੈ ਜਿਵੇਂ ਕੇ ਸੂਰਜ ਇੱਕ ਸ਼ਾਨਦਾਰ ਅਤੇ ਨਵਿਆਉਣਯੋਗ ਸਰੋਤ ਹੈ ਜੋ ਧਰਤੀ ‘ਤੇ ਜੀਵਨ ਨੂੰ ਬਾਲਣ ਦੇਣ ਅਤੇ ਇਸਦੇ ਸਾਰੇ ਵਸਨੀਕਾਂ ਨੂੰ ਸਾਫ਼, ਟਿਕਾਊ ਊਰਜਾ ਪ੍ਰਦਾਨ ਕਰਨ ਦੀ ਸ਼ਕਤੀ ਰੱਖਦਾ ਹੈ। ਦਰਅਸਲ, ਸੂਰਜ ਤੋਂ ਵਧੇਰੇ ਊਰਜਾ ਇੱਕ ਘੰਟੇ ਵਿੱਚ ਸਾਡੇ ਗ੍ਰਹਿ ਤੱਕ ਪਹੁੰਚਦੀ ਹੈ ਜਿੰਨੀ ਕਿ ਇੱਕ ਸਾਲ ਵਿੱਚ ਦੁਨੀਆ ਦੀ ਪੂਰੀ ਆਬਾਦੀ ਦੁਆਰਾ ਵਰਤੀ ਜਾਂਦੀ ਹੈ।

ਸੂਰਜੀ ਊਰਜਾ ਦੀ ਵਰਤੋਂ ਦੇ ਕਾਰਨ

ਸੂਰਜ ਸਾਡੇ ਜੀਵਨ ਲਈ ਬੇਹੱਦ ਜਰੂਰੀ ਹੈ ਕਿਉਂਕਿ ਸਾਡੀ ਜ਼ਿੰਦਗੀ, ਰਹਿਣ-ਸਹਿਣ, ਸਾਡੇ ਆਲੇ ਦੁਆਲੇ ਦੀ ਹਰਿਆਵਲ ਅਤੇ ਜਾਨਵਰਾਂ ਦੀ ਜ਼ਿੰਦਗੀ ਜਾ ਜੋ ਕੁਝ ਵੀ ਰੱਬ ਨੇ ਸਾਨੂੰ ਪ੍ਰਦਾਨ ਕੀਤਾ ਹੈ ਉਹ ਸੂਰਜ ‘ਤੇ ਹੀ ਨਿਰਭਰ ਕਰਦਾ ਹੈ । ਵਿਗਿਆਨ ਦੀ ਗੱਲ ਕੀਤੀ ਜਾਵੇ ਤਾਂ ਸਾਡੀ ਜ਼ਿੰਦਗੀ ਵਿੱਚ ਕੁਝ ਵਸਤੂਆਂ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਮਾਡਿਊਲਸ ਕਿਹਾ ਜਾਂਦਾ ਹੈ ਅਤੇ ਇਹ ਇਲੈਕਟ੍ਰੀਕਲ ਮੋਡੀਊਲਸ ਸੂਰਜ ਦੀ ਰੌਸ਼ਨੀ ਨੂੰ ਜਜ਼ਬ ਕਰਦੇ ਹਨ ਅਤੇ ਊਰਜਾ ਨੂੰ ਬਿਜਲੀ ਦੇ ਪ੍ਰਵਾਹ ਦੇ ਉਪਯੋਗੀ ਰੂਪ ਵਿੱਚ ਬਦਲਦੇ ਹਨ। ਸੂਰਜ ਪੂਰੀ ਦੁਨੀਆ ਵਿੱਚ ਚਮਕਦਾ ਹੈ, ਜਿਸ ਨਾਲ ਸੂਰਜੀ ਬਿਜਲੀ ਕਿਸੇ ਥਾਂ ‘ਤੇ ਵੀ ਵਿਵਹਾਰਕ ਬਣ ਜਾਂਦੀ ਹੈ। ਕਿਉਂਕਿ ਸੋਲਰ ਨੂੰ ਊਰਜਾ ਭੰਡਾਰਨ ਲਈ ਬੈਟਰੀਆਂ ਨਾਲ ਜੋੜਿਆ ਜਾ ਸਕਦਾ ਹੈ, ਸੋਲਰ ਮਾਡਿਊਲਾਂ ਵਿੱਚ ਕੋਈ ਚੱਲਣ ਵਾਲੇ ਹਿੱਸੇ ਨਹੀਂ ਹੁੰਦੇ ਜਿਸ ਨਾਲ ਰੱਖ-ਰਖਾਅ ਦੀ ਲਾਗਤ ਘੱਟ ਹੁੰਦੀ ਹੈ, ਅਤੇ ਉਹ ਗਾਰੰਟੀਸ਼ੁਦਾ ਬਿਜਲੀ ਦੇ 25+ ਸਾਲਾਂ ਦੇ ਲੰਬੇ ਸੇਵਾ ਜੀਵਨ ਦੇ ਨਾਲ ਬਹੁਤ ਭਰੋਸੇਮੰਦ ਹੁੰਦੇ ਹਨ। ਸੂਰਜੀ ਬਿਜਲੀ ਆਪਣੇ ਬਾਲਣ ਸਰੋਤ ਵਜੋਂ ਸੂਰਜ ‘ਤੇ ਨਿਰਭਰ ਕਰਦੀ ਹੈ, ਇਹ ਊਰਜਾ ਜਿਹੜੀ ਸਾਡੇ ਮਨੁੱਖਾਂ ਕੋਲੋਂ ਬਣਾਈ ਗਈ ਹੈ ਅਨੇਕਾਂ ਗੈਸਾਂ ਦੇ ਨਿਕਾਸ ਨੂੰ ਘਟਾਉਣ ਅਤੇ ਜਲਵਾਯੂ ਦੀ ਤਬਦੀਲੀ ਨੂੰ ਘਟਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ, ਜੋ ਮਨੁੱਖਾਂ,ਜੰਗਲੀ ਜੀਵਾਂ ਅਤੇ ਵਾਤਾਵਰਣ ਪ੍ਰਣਾਲੀਆਂ ਦੀ ਰੱਖਿਆ ਲਈ ਬੇਹੱਦ ਮਹੱਤਵਪੂਰਨ ਹੈ।

ਸੂਰਜੀ ਊਰਜਾ ਦੇ ਲਾਭ

ਸੂਰਜੀ ਊਰਜਾ ਦੀ ਵਰਤੋਂ ਆਮ ਤੌਰ ‘ਤੇ ਸੋਲਰ ਵਾਟਰ ਹੀਟਰਾਂ ਅਤੇ ਘਰ ਨੂੰ ਗਰਮ ਕਰਨ ਲਈ ਕੀਤੀ ਜਾਂਦੀ ਹੈ। ਸੂਰਜੀ ਛੱਪੜਾਂ ਦੀ ਗਰਮੀ ਰਸਾਇਣਾਂ, ਭੋਜਨ, ਟੈਕਸਟਾਈਲ, ਗਰਮ ਗ੍ਰੀਨਹਾਉਸ, ਸਵੀਮਿੰਗ ਪੂਲ ਅਤੇ ਪਸ਼ੂਆਂ ਦੀਆਂ ਇਮਾਰਤਾਂ ਦੇ ਉਤਪਾਦਨ ਨੂੰ ਸਮਰੱਥ ਬਣਾਉਂਦੀ ਹੈ। ਅਸੀਂ ਆਪਣੇ ਘਰਾਂ ‘ਚ ਜਾਂ ਫਿਰ ਕਿਸੇ ਵੀ ਥਾਂ ‘ਤੇ ਕੁਝ ਵੀ ਪਕਾਉਣਾ ਹੈ ਅਤੇ ਸਾਡੇ ਆਲੇ-ਦੁਆਲੇ ਦੇ ਰੋਜ਼ਾਨਾ ਵਰਤੋਂ ਵਾਲੇ ਇਲੈਕਟ੍ਰਾਨਿਕ ਉਪਕਰਨਾਂ ਲਈ ਪਾਵਰ ਸਰੋਤ ਪ੍ਰਦਾਨ ਕਰਨਾ ਵੀ ਸੂਰਜੀ ਊਰਜਾ ਦਾ ਹੀ ਕੰਮ ਹੈ। ਸਾਡੀ ਧਰਤੀ ‘ਤੇ ਸੂਰਜੀ ਊਰਜਾ ਦੀ ਕੁੱਲ ਮਾਤਰਾ ਵਿਸ਼ਵ ਦੀਆਂ ਮੌਜੂਦਾ ਅਤੇ ਅਨੁਮਾਨਿਤ ਊਰਜਾ ਲੋੜਾਂ ਤੋਂ ਬਹੁਤ ਜ਼ਿਆਦਾ ਹੈ ਜੇਕਰ ਇਹ ਊਰਜਾ ਨੂੰ ਉਚਿਤ ਢੰਗ ਨਾਲ ਵਰਤਿਆ ਜਾਵੇ, ਤਾਂ ਇਸ ਵਿੱਚ ਭਵਿੱਖ ਦੀਆਂ ਸਾਡੇ ਸਾਰਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਮਰੱਥਾ ਹੈ। ਸਵੱਛ ਊਰਜਾ ਦੀ ਯਾਤਰਾ ਵਿੱਚ ਸੈਮੀਕੰਡਕਟਰ ਜ਼ਰੂਰੀ ਹਨ। ਉਹ ਸੂਰਜੀ ਊਰਜਾ ‘ਤੇ ਕਬਜ਼ਾ ਕਰਨ ਲਈ ਤਕਨਾਲੋਜੀ ਦੇ ਕੇਂਦਰ ਵਿੱਚ ਹਨ। ਪੀਵੀ ਸੈੱਲ ਸੈਮੀਕੰਡਕਟਰ ਸਮੱਗਰੀ ਦੀ ਵਰਤੋਂ ਕਰਦੇ ਹਨ। ਇਹ ਸਮੱਗਰੀ ਸੂਰਜੀ ਊਰਜਾ ਨੂੰ ਬਿਜਲੀ ਵਿੱਚ ਬਦਲ ਦਿੰਦੀ ਹੈ।

ਕੋਰੋਨਾ ਮਹਾਮਾਰੀ ਦੀ ਸ਼ੁਰੂਆਤ

ਸਾਡੇ ਮਨੁੱਖਾਂ ਦੀ ਕੁਝ ਇਤਰਾਜ਼ਯੋਗ ਚੀਜ਼ਾਂ ਜਾਂ ਫਿਰ ਗ਼ਲਤ ਤਜ਼ਰਬਿਆਂ ਕਰਕੇ ਮਹਾਮਾਰੀ ਵੀ ਫੈਲੀ ਜਿਵੇਂ ਅਸੀਂ ਸਭ ਜਾਣਦੇ ਹਾਂ ਕਿ ਹਰ 100 ਸਾਲ ਬਾਅਦ ਕੋਈ ਨਾ ਕੋਈ ਮਹਾਮਾਰੀ ਇਸ ਧਰਤੀ ‘ਤੇ ਕਦਮ ਰੱਖਦੀ ਹੈ। ਮਹਾਮਾਰੀ ਦੀ ਗੱਲ ਕੀਤੀ ਜਾਵੇ ਤਾਂ ਪਲੇਗ, ਚੇਚਕ,ਹੈਜ਼ਾ ਵਰਗੀਆਂ ਬਿਮਾਰੀਆਂ ਨੇ ਮਨੁੱਖਾਂ ਦੀ ਗ਼ਲਤੀ ਕਾਰਨ ਇਸ ਰੱਬ ਦੀ ਬਣਾਈ ਧਰਤੀ ਨੂੰ ਦੂਸ਼ਿਤ ਹੋਣਾ ਪਿਆ ਜਿਵੇਂ ਕੋਵਿਡ -19 ਮਹਾਂਮਾਰੀ ਜਿਸ ਨੂੰ ਕੋਰੋਨਾਵਾਇਰਸ ਮਹਾਂਮਾਰੀ ਵੀ ਕਿਹਾ ਜਾਂਦਾ ਹੈ, ਦਸੰਬਰ 2019 ਵਿੱਚ ਵੁਹਾਨ, ਚੀਨ ਵਿੱਚ ਕੋਵਿਡ -19 ਦੇ ਪ੍ਰਕੋਪ ਨਾਲ ਸ਼ੁਰੂ ਹੋਈ ਸੀ। ਇਹ ਏਸ਼ੀਆ ਦੇ ਹੋਰ ਖ਼ੇਤਰਾਂ ਵਿੱਚ ਫੈਲ ਗਿਆ, ਅਤੇ ਫਿਰ 2020 ਦੀ ਸ਼ੁਰੂਆਤ ਵਿੱਚ ਵਿਸ਼ਵ ਭਰ ਵਿੱਚ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ 30 ਜਨਵਰੀ 2020 ਨੂੰ ਇਸ ਪ੍ਰਕੋਪ ਨੂੰ ਅੰਤਰਰਾਸ਼ਟਰੀ ਚਿੰਤਾ ਦੀ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ। ਜਿਵੇਂ ਕੇ ਉਪਰੋਕਤ ਸ਼ਬਦਾਂ ਵਿੱਚ ਦੱਸਿਆ ਗਿਆ ਹੈ ਕਿ ਅਸੀਂ ਮਨੁੱਖਾਂ ਨੇ ਕੋਈ ਕਸਰ ਨਹੀਂ ਛੱਡੀ ਧਰਤੀ ਨੂੰ ਸੰਭਾਲਣ ਵਿੱਚ ਉਸ ਤਰ੍ਹਾਂ ਇਸ ਮਹਾਮਾਰੀ ਦੇ ਬਚਾ ਲਈ ਬਹੁਤ ਹੀ ਤੇਜ਼ ਰਫਤਾਰ ਨਾਲ ਕੋਵਿਡ -19 ਟੀਕੇ ਤੇਜ਼ੀ ਨਾਲ ਵਿਕਸਤ ਕੀਤੇ ਗਏ ਤਾਂ ਕਿ ਇਸਦਾ ਅਸਰ ਹੋਲੀ-ਹੋਲੀ ਮੁੱਕ ਜਾਵੇ ਅਤੇ ਮਹਾਮਾਰੀ ਤੋਂ ਬਚਾ ਲਈ ਯਾਤਰਾ ਪਾਬੰਦੀਆਂ, ਲੌਕਡਾਊਨ, ਕਾਰੋਬਾਰੀ ਪਾਬੰਦੀਆਂ ਅਤੇ ਬੰਦ ਕੰਮ ਵਾਲੀ ਥਾਂ ਦੇ ਖਤਰੇ ਨੂੰ ਕੰਟਰੋਲ ਕਰਨਾ, ਮਾਸਕ ਦੇ ਆਦੇਸ਼, ਕੁਆਰੰਟੀਨ, ਟੈਸਟਿੰਗ ਪ੍ਰਣਾਲੀਆਂ ਅਤੇ ਸੰਕਰਮਿਤ ਲੋਕਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾਉਣ ਵਾਲੇ ਤੱਤ ਸ਼ਾਮਿਲ ਹਨ । ਇਸ ਤਰ੍ਹਾਂ ਦੇਖਦੇ-ਦੇਖਦੇ ਮਹਾਮਾਰੀ ਦਾ ਅੰਤ ਹੋਇਆ ।

ਸਰਕਾਰਾਂ ਦੀ ਪਹਿਲਕਦਮੀ

ਅੰਤ ਵਿੱਚ ਗੱਲ ਕਰਦੇ ਹਾਂ ਕਿ ਸਰਕਾਰ ਨੇ ਸਾਡੀ ਧਰਤੀ ਅਤੇ ਰਹਿਣ ਸਹਿਣ ਨੂੰ ਮੁੱਖ ਰੱਖਦੇ ਹੋਏ ਪੰਜਾਬ ਊਰਜਾ ਵਿਕਾਸ ਏਜੰਸੀ ਦੀ ਸਥਾਪਨਾ ਕੀਤੀ,ਜਿਸਦਾ ਦਫ਼ਤਰ ਚੰਡੀਗੜ੍ਹ ਵਿੱਚ ਬਣਿਆ ਹੋਇਆ ਹੈ। ਇਸ ਏਜੇਂਸੀ ਨੂੰ ਸੋਸਾਇਟੀਜ਼ ਐਕਟ 1860 ਦੇ ਤਹਿਤ ਇੱਕ ਸੁਸਾਇਟੀ ਵਜੋਂ ਰਜਿਸਟਰ ਕੀਤਾ ਗਿਆ ਹੈ। ਇਹ ਦਫ਼ਤਰ ਰਾਜ ਕੁਸ਼ਲਤਾ ਬਿਊਰੋ, ਬਿਜਲੀ ਮੰਤਰਾਲੇ ਦੁਆਰਾ ਊਰਜਾ ਸੰਭਾਲ ਐਕਟ 2001 ਦੇ ਤਹਿਤ ਊਰਜਾ ਕੁਸ਼ਲਤਾ ਅਤੇ ਸੰਭਾਲ ਲਈ ਰਾਜ ਨਿਰਧਾਰਤ ਏਜੰਸੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਸਹਾਇਕ ਕੰਪਨੀ ਅਤੇ ਪ੍ਰਮੁੱਖ ਨਵਿਆਉਣਯੋਗ ਊਰਜਾ ਫਰਮ ਸਤਲੁਜ ਜਲ ਬਿਜਲੀ ਨਿਗਮ ਤੋਂ 1200 ਮੈਗਾਵਾਟ ਸੌਰ ਊਰਜਾ ਖਰੀਦਣ ਲਈ ਸਮਝੌਤਾ ਕੀਤਾ ਹੈ। ਉਨ੍ਹਾਂ ਨੇ ਇਸ ਨੂੰ ਦੇਸ਼ ਦਾ ਸਭ ਤੋਂ ਵੱਡਾ ਸੌਰ ਊਰਜਾ ਖਰੀਦ ਸਮਝੌਤਾ ਦੱਸਿਆ ਹੈ ਨਾਲ ਹੀ ਉਨ੍ਹਾਂ ਨੇ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਥਿਤ ਪ੍ਰੋਜੈਕਟਾਂ ਤੋਂ ਸੂਰਜੀ ਊਰਜਾ ਖਰੀਦਣ ਲਈ ਟੈਂਡਰ ਜਾਰੀ ਕੀਤੇ ਸਨ ਅਤੇ ਐਸਜੇਵੀਐਨ (ਸਤਲੁਜ ਜਲ ਬਿਜਲੀ ਨਿਗਮ) ਗ੍ਰੀਨ ਐਨਰਜੀ ਲਿਮਟਿਡ ਨੇ ਬੀਕਾਨੇਰ (ਰਾਜਸਥਾਨ) ਅਤੇ ਭੁਜ (ਗੁਜਰਾਤ) ਵਿੱਚ 1000 ਮੈਗਾਵਾਟ ਤੋਂ 2.53 ਰੁਪਏ ਪ੍ਰਤੀ ਯੂਨਿਟ ਅਤੇ ਹੁਸ਼ਿਆਰਪੁਰ (ਪੰਜਾਬ) ਵਿਖੇ 200 ਮੈਗਾਵਾਟ ਤੋਂ 2.75 ਰੁਪਏ ਪ੍ਰਤੀ ਯੂਨਿਟ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਤਰਾਂ ਸਾਨੂੰ ਸੱਭ ਨੂੰ ਸਾਡੀ ਧਰਤੀ ਨੂੰ ਵੱਖ-ਵੱਖ ਤਰੀਕਿਆਂ ਨਾਲ ਸੰਭਾਲਣ ਦੀ ਜੁਮੇਵਾਰੀ ਚੁੱਕਣੀ ਪੈਣੀ ਹੈ ਤਾਂ ਜਾ ਕਿ ਸਾਡੇ ਇਸ ਗ੍ਰਹਿ ਦੀ ਲੰਬੀ ਉਮਰ ਹੋਵੇ ਜੋ ਸਾਨੂੰ ਰੱਬ ਤੋਂ ਤੋਹਫੇ ਵਜੋਂ ਮਿਲੀ ਹੈ।

Leave a Reply

Your email address will not be published. Required fields are marked *