ਮਹਿਕਦਾ ਪੰਜਾਬ

ਪੰਜ ਦਰਿਆਵਾਂ ਦੀ ਧਰਤੀ ਪੰਜਾਬ,ਇੱਕ ਅਜਿਹੀ ਧਰਤੀ ਜਿੱਥੇ ਸੱਭ ਕੁਝ ਸੰਭਵ ਹੈ। ਪੰਜਾਬ ,ਪੰਜ ਦਾ ਅਰਥ ਹੈ “ਪੰਜ” ਅਤੇ ਆਬ ਦਾ ਅਰਥ ਹੈ “ਪਾਣੀ” ਮਤਲਬ ਪੰਜ ਦਰਿਆ। ਇਹ ਨਾਮ ਪੰਜਾਬ ਜੋ ਕਿ ਦੋ ਫ਼ਾਰਸੀ ਸ਼ਬਦਾਂ ਤੋਂ ਲਿਆ ਗਿਆ ਹੈ,ਇੱਕ ਪ੍ਰਾਚੀਨ ਸਿੰਧ ਘਾਟੀ ਸਭਿਅਤਾ ਦੇ ਸ਼ੁਰੂ ਵਿੱਚ ਪੂਰਬ ਦੇ ਵੱਲ ਇੱਕ ਮਹੱਤਵਪੂਰਨ ਰਸਤੇ ਵਜੋਂ ਕੰਮ ਕਰਦਾ ਸੀ, ਜੋ ਕਿ 3000 ਈਸਾ ਪੂਰਵ ਤੋਂ ਸ਼ੁਰੂ ਹੋਇਆ ਸੀ ਨਾਲ ਹੀ ਖੇਤੀਬਾੜੀ ਇਸ ਧਰਤੀ ਦੀ ਪ੍ਰਮੁੱਖ ਆਰਥਿਕ ਵਿਸ਼ੇਸ਼ਤਾ ਰਹੀ ਹੈ ਅਤੇ ਇਸ ਲਈ ਇਸ ਨੇ ਪੰਜਾਬੀ ਸੱਭਿਆਚਾਰ ਦੀ ਨੀਂਹ ਰੱਖੀ ਹੈ, ਜਿਸ ਦਾ ਸਮਾਜਿਕ ਰੁਤਬਾ ਜ਼ਮੀਨ ਦੀ ਮਾਲਕੀ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ।ਪੰਜਾਬ ਦਾ ਕੁੱਲ ਰਕਬਾ 5036 ਹਜ਼ਾਰ ਹੈਕਟੇਅਰ (50362 ਵਰਗ ਕਿਲੋਮੀਟਰ) ਹੈ। ਸਾਲ 2013-14 ਵਿੱਚ ਬਿਜਾਈ ਦਾ ਰਕਬਾ 4145 ਹਜ਼ਾਰ ਹੈਕਟੇਅਰ ਸੀ, ਜਿਸ ਨੂੰ ਤੁਸੀਂ ਪੰਜਾਬ ਦੀ ਕੁੱਲ ਖੇਤੀ ਵਾਲੀ ਜ਼ਮੀਨ ਕਹਿ ਸਕਦੇ ਹੋ। ਇਸ ਦਾ ਮਤਲਬ ਹੈ ਕਿ ਇਸ ਸੂਬੇ ਦੀ ਲਗਭਗ 82٪ ਜ਼ਮੀਨ ਖੇਤੀਬਾੜੀ ਅਧੀਨ ਆਉਂਦੀ ਹੈ। ਪੰਜਾਬ ਵਿੱਚ ਜ਼ਿਆਦਾਤਰ ਖੇਤੀ ਵਾਲੀ ਜ਼ਮੀਨ ਇੱਕ ਤੋਂ ਵੱਧ ਵਾਰ ਬੀਜੀ ਜਾਂਦੀ ਹੈ ਅਤੇ ਇੱਕ ਤੋਂ ਵੱਧ ਵਾਰ ਬੀਜਿਆ ਰਕਬਾ 3703 ਹਜ਼ਾਰ ਹੈਕਟੇਅਰ ਹੈ। ਪੁਰਾਤਨ ਕਾਲ਼ ਵੱਲ ਨਿਗਾਹ ਮਾਰੀ ਜਾਵੇ ਤਾਂ ਇਹ ਵੀ ਮੰਨਿਆ ਜਾਂਦਾ ਹੈ ਕਿ ਪੰਜਾਬ ਵਿੱਚ ਮਨੁੱਖੀ ਰਿਹਾਇਸ਼ ਦਾ ਸਭ ਤੋਂ ਪੁਰਾਣਾ ਸਬੂਤ ਸਿੰਧ ਅਤੇ ਜਿਹਲਮ ਨਦੀਆਂ ਦੇ ਵਿਚਕਾਰ ਪੋਠੋਹਾਰ ਦੀ ਸੋਨ ਘਾਟੀ ਵਿੱਚ ਮਿਲਦਾ ਹੈ, ਜਿੱਥੇ ਸੋਆਨੀਅਨ ਸਭਿਆਚਾਰ 774,000 ਈਸਾ ਪੂਰਵ ਅਤੇ 11,700 ਈਸਾ ਪੂਰਵ ਦੇ ਵਿਚਕਾਰ ਵਿਕਸਤ ਹੋਇਆ ਸੀ।
ਰੋਟੀ ਦੀ ਟੋਕਰੀ

ਪੰਜਾਬ ਇੱਕ ਮਹੱਤਵਪੂਰਨ ਖੇਤੀਬਾੜੀ ਖੇਤਰ ਵਜੋਂ ਉੱਭਰਿਆ ,1960 ਦੇ ਮੱਧ ਤੋਂ 1970 ਦੇ ਦਹਾਕੇ ਤੱਕ ਹਰੀ ਕ੍ਰਾਂਤੀ ਤੋਂ ਬਾਅਦ, ਇਸ ਨੂੰ ਭਾਰਤ ਅਤੇ ਪਾਕਿਸਤਾਨ ਦੋਵਾਂ ਦੀ ਰੋਟੀ ਦੀ ਟੋਕਰੀ ਵਜੋਂ ਦਰਸਾਇਆ ਗਿਆ ਹੈ। ਖੇਤੀਬਾੜੀ ਅਤੇ ਵਪਾਰ ਦੇ ਇਲਾਵਾ, ਇਹ ਧਰਤੀ ਇੱਕ ਅਜਿਹਾ ਖੇਤਰ ਵੀ ਹੈ ਜਿਸ ਨੇ ਸਦੀਆਂ ਤੋਂ ਬਹੁਤ ਸਾਰੇ ਮੁਗ਼ਲੀ ਹਮਲਿਆਂ ਦਾ ਅਨੁਭਵ ਵੀ ਕੀਤਾ ਹੈ ਅਤੇ ਨਤੀਜੇ ਵਜੋਂ ਜੰਗ ਦਾ ਇੱਕ ਲੰਮਾ ਸਮਾਂ ਇਤਿਹਾਸ ਦੇ ਪੰਨਿਆਂ ‘ਤੇ ਉਤਾਰਿਆ ਹੈ ਕਿਉਂਕਿ ਪੰਜਾਬ ਇਸ ਦੇਸ਼ ਦੇ ਉਪ ਮਹਾਂਦੀਪ ਦੀ ਉੱਤਰ-ਪੱਛਮੀ ਸਰਹੱਦ ਰਾਹੀਂ ਹਮਲੇ ਦੇ ਮੁੱਖ ਰਸਤੇ ‘ਤੇ ਸਥਿਤ ਹੈ, ਜਿਸ ਵਜੋਂ ਪੰਜਾਬ ਨੇ ਵੱਖ ਵੱਖ ਜੀਵਨ ਸ਼ੈਲੀ ਅਪਣਾਉਣ ਨੂੰ ਉਤਸ਼ਾਹਿਤ ਕੀਤਾ ਜਿਸ ਵਿੱਚ ਜ਼ਮੀਨ ਦੀ ਰੱਖਿਆ ਲਈ ਯੁੱਧ ਕਰਨਾ ਸ਼ਾਮਲ ਹੈ । ਜੇਕਰ ਗ੍ਰੰਥਾਂ ਦੀ ਗੱਲ ਕਰੀਏ ਤਾਂ ਰਿਗਵੇਦ ਦੀ ਰਚਨਾ ਪੰਜਾਬ ਵਿੱਚ ਕੀਤੀ ਗਈ ਸੀ,ਜਿਸ ਨੇ ਹਿੰਦੂ ਧਰਮ ਦੀ ਨੀਂਹ ਰੱਖੀ ਸੀ। ਖੇਤੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਨੂੰ ਭਾਰਤ ਦੀ ਖੁਰਾਕ ਬਾਸਕਿਟ ਕਿਹਾ ਜਾਂਦਾ ਹੈ ਕਿਉਂਕਿ ਇਹ ਇੱਕ ਖੇਤੀਬਾੜੀ ਰਾਜ ਹੈ। ਪੰਜਾਬ ਦੇ ਸੱਭਿਆਚਾਰ ਅਤੇ ਆਰਥਿਕਤਾ ਵਿੱਚ ਖੇਤੀਬਾੜੀ ਦੀ ਮਹੱਤਵਪੂਰਨ ਭੂਮਿਕਾ ਹੈ।

ਸੱਭਿਆਚਾਰ ਅਤੇ ਪੰਜਾਬੀ ਸੰਗੀਤ ਕਲਾ

ਜਿਵੇਂ ਅਸੀਂ ਸਭ ਜਾਣਦੇ ਹਾਂ ਕਿ ਭਾਰਤ ਵਿੱਚ ਵੱਖ-ਵੱਖ ਧਰਮਾਂ ਦੇ ਵਸਨੀਕ ਹਨ ਅਤੇ ਇਨ੍ਹਾਂ ਨਾਲ ਜੁੜੇ ਵੱਖ-ਵੱਖ ਲੋਕ ਨਾਚ, ਪੰਜਾਬ ਦਾ ਲੋਕ ਨਾਚ ਹੈ ਭੰਗੜਾ, ਭੰਗੜਾ ਅਤੇ ਪੰਜਾਬੀ ਸੰਗੀਤ ਬਹੁਤ ਸਾਰੀ ਕਲਾ ਰੂਪਾਂ ਵਿੱਚੋਂ ਇੱਕ ਹੈ ਜੋ ਪੱਛਮ ਵਿੱਚ ਤੇਜ਼ੀ ਨਾਲ ਸੁਣਿਆ ਜਾਂਦਾ ਹੈ ਅਤੇ ਮੁੱਖ ਧਾਰਾ ਦਾ ਪਸੰਦੀਦਾ ਬਣ ਰਿਹਾ ਹੈ। ਪੰਜਾਬੀ ਸੰਗੀਤ ਦੀ ਵਰਤੋਂ ਪੱਛਮੀ ਸੰਗੀਤਕਾਰਾਂ ਦੁਆਰਾ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਜਿਵੇਂ ਕਿ ਪੁਰਸਕਾਰ ਜੇਤੂ ਸੰਗੀਤ ਤਿਆਰ ਕਰਨ ਲਈ ਹੋਰ ਰਚਨਾਵਾਂ ਨਾਲ ਮਿਲਾਵਟ ਕਰਕੇ । ਸੂਫੀ ਸੰਗੀਤ ਅਤੇ ਕਵਾਲੀ, ਆਮ ਤੌਰ ‘ਤੇ ਪਾਕਿਸਤਾਨੀ ਪੰਜਾਬ ਵਿੱਚ ਅਭਿਆਸ ਕੀਤਾ ਜਾਂਦਾ ਹੈ।ਪੰਜਾਬੀ ਸੰਗੀਤ 20 ਵੀਂ ਸਦੀ ਵਿੱਚ ਵਿਕਸਤ ਅਤੇ ਬਦਲਣਾ ਸ਼ੁਰੂ ਹੋਇਆ ਕਿਉਂਕਿ ਇਹ ਪੌਪ, ਰਾਕ ਅਤੇ ਹਿਪ-ਹੌਪ ਸਮੇਤ ਪੱਛਮੀ ਸੰਗੀਤ ਸ਼ੈਲੀਆਂ ਦੁਆਰਾ ਪ੍ਰਭਾਵਿਤ ਹੋਇਆ ਸੀ, ਨਤੀਜੇ ਵੱਜੋਂ, ਪੰਜਾਬੀ ਸੰਗੀਤ ਦੀ ਇੱਕ ਬਿਲਕੁਲ ਨਵੀਂ ਸ਼ੈਲੀ ਉਭਰੀ, ਜਿਸ ਨੇ ਉਤਪਾਦਨ ਦੇ ਤਰੀਕਿਆਂ ਨੂੰ ਰਵਾਇਤੀ ਸਾਜ਼ਾਂ ਅਤੇ ਧੁਨਾਂ ਨਾਲ ਜੋੜਿਆ ਹੋਰ ਤੱਤ ਦੇਖੀਏ ਤਾਂ ਨਸ਼ਿਆਂ ਦੀ ਦੁਰਵਰਤੋਂ, ਗਰੀਬੀ ਅਤੇ ਭ੍ਰਿਸ਼ਟਾਚਾਰ ਸਮੇਤ ਸਮਾਜਿਕ ਵਿਸ਼ਿਆਂ ਨੂੰ ਅਕਸਰ ਗੀਤਾਂ ਵਿੱਚ ਛੂਹਿਆ ਗਿਆ ਹੈ। ਭੰਗੜਾ ਵਾਢੀ ਦੇ ਮੌਸਮ ਦੌਰਾਨ ਪੰਜਾਬ ਵਿੱਚ ਕੀਤਾ ਜਾਣ ਵਾਲਾ ਸਭ ਤੋਂ ਮਸ਼ਹੂਰ ਨਾਚਾਂ ਵਿੱਚੋਂ ਇੱਕ ਹੈ। ਇਹ ਮੁੱਖ ਤੌਰ ‘ਤੇ ਉਦੋਂ ਕੀਤਾ ਜਾਂਦਾ ਸੀ ਜਦੋਂ ਕਿਸਾਨ ਖੇਤੀਬਾੜੀ ਦੇ ਕੰਮ ਕਰਦੇ ਸਨ ਅਤੇ ਖੇਤੀਬਾੜੀ ਤੋਂ ਮਿਲੇ ਚੰਗੇ ਮੁਨਾਫ਼ੇ ਦੌਰਾਨ ਆਪਣੀ ਖੁਸ਼ੀ ਜ਼ਾਹਿਰ ਕਰਦੇ ਸਨ ।ਭੰਗੜਾ ਹੋਰ ਮੌਕਿਆਂ ‘ਤੇ ਵੀ ਕੀਤਾ ਜਾਂਦਾ ਹੈ ਜਿਵੇਂ ਵਿਆਹ ਸ਼ਾਦੀ ਅਤੇ ਮੇਲੇ ਆਦਿ ਦੂਜੇ ਪਾਸੇ ਗਿੱਦਾ ਪੰਜਾਬ ਦਾ ਇੱਕ ਹੋਰ ਪ੍ਰਸਿੱਧ ਨਾਚ ਹੈ। ਇਹ ,ਔਰਤਾਂ ਲਈ ਬਣਿਆ ਹੈ ਅਤੇ ਹਜ਼ਾਰਾਂ ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਇਹ ਨਾਰੀਵਾਦ ਅਤੇ ਸੁੰਦਰਤਾ ਨਾਲ ਮਿਲਦਾ-ਜੁਲਦਾ ਜਾਂ ਇੰਜ ਕਹੀਏ ਵੀ ਦਰਸਾਉਂਦਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਚਿੱਤਰਕਾਰੀ ਖਿਲਜੀ ਵੰਸ਼ ਦੇ ਰਾਜ ਦੌਰਾਨ ਵਿਕਸਤ ਹੋਈ, ਅਤੇ ਸਿੱਖ ਕਲਾ, ਜਿਸ ਵਿੱਚ ਸਿੱਖ ਚਿੱਤਰਕਾਰੀ ਵੀ ਸ਼ਾਮਲ ਹੈ, ਜ਼ਿਆਦਾਤਰ ਪੰਜਾਬ ਦੀਆਂ ਕਲਾ ਪਰੰਪਰਾਵਾਂ ਤੋਂ ਪ੍ਰਾਪਤ ਹੋਈ ਹੈ। ਪੰਜਾਬ ਵਿੱਚ ਚਿੱਤਰਕਾਰੀ ਲਗਭਗ 16 ਵੀਂ ਸਦੀ ਦੀ ਹੈ ਅਤੇ 18 ਵੀਂ ਸਦੀ ਦੇ ਆਰੰਭ ਵਿੱਚ ਮੁਗ਼ਲਾਂ ਤੋਂ ਪ੍ਰਭਾਵਿਤ ਹੋਈ ਹੈ , ਚਿੱਤਰਕਾਰੀ ਵਿੱਚ ਪੰਜਾਬੀ ਸਿੱਖ ਪ੍ਰਵੇਸ਼ ਜ਼ਿਆਦਾਤਰ 19 ਵੀਂ ਸਦੀ ਦੇ ਆਰੰਭ ਤੱਕ ਧਾਰਮਿਕ ਸਥਾਨਾਂ ਦੀਆਂ ਕੰਧਾਂ ਨੂੰ ਸਜਾਉਣ ਵਾਲੀਆਂ ਕੰਧ ਚਿੱਤਰਾਂ ਤੱਕ ਸੀਮਤ ਸਨ ਜਿਵੇਂ ਕਿ ਕ੍ਰਿਸ਼ਨ ਨੂੰ ਕਈ ਵਾਰ ਆਪਣੀ ਬੰਸਰੀ ਵਜਾਉਂਦੇ ਹੋਏ ਦਿਖਾਇਆ ਜਾਂਦਾ ਹੈ ਇਸ ਤੋਂ ਇਲਾਵਾ, ਸਿੱਖ ਇਤਿਹਾਸ ਤੇ ਆਧਾਰਿਤ ਚਿੱਤਰ ਵੀ ਹਨ, ਜਿਵੇਂ ਕਿ ਸਿੱਖ ਗੁਰੂ, ਸ਼ਹੀਦ,ਅਤੇ ਆਦਿ ਸ਼ਖਸੀਅਤਾਂ।

ਇੱਕ ਮਿਲਿਆ ਜੁਲਿਆ ਦ੍ਰਿਸ਼

ਸਾਡੇ ਪੰਜਾਬ ‘ਚ ਪੁਰਾਤਨ ਸਮੇਂ ਵਿੱਚ ਬਹੁਤ ਉਘੀਆਂ ਸ਼ਖਸੀਅਤਾਂ ਵੀ ਹੋਈਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਸਾਡੇ ਅਤੇ ਸਮੇਂ-ਸਮੇਂ ਨਾਲ ਬਾਦਲ ਰਹੀ ਸਾਡੀ ਪੀੜੀ ‘ਤੇ ਬਹੁਤ ਪ੍ਰਭਾਵ ਪਿਆ ਹੈ। ਸਾਡੇ ਪੁਰਾਣੇ ਅਤੇ ਸੇਧ ਦੇਣ ਵਾਲੇ ਰਵਾਇਤੀ ਪੰਜਾਬੀ ਲੋਕਕਥਾਵਾਂ ਦੇ ਦ੍ਰਿਸ਼ਾਂ ਦੇ ਚਿੱਤਰ ਵੀ ਮਿਲ ਜਾਂਦੇ ਹਨ, ਜਿਵੇਂ ਕਿ ਹੀਰ ਰਾਂਝਾ, ਮਿਰਜ਼ਾ ਸਾਹਿਬਾਨ, ਸੋਹਨੀ ਮਾਹੀਵਾਲ, ਸੱਸੀ ਪੰਨੂ, ਲੈਲਾ ਮਜਨੂੰ, ਅਤੇ ਕੁਝ ਹੋਰ ਕਹਾਣੀਆਂ ਜਿਵੇਂ ਕਿ ਹੁਸਨ ਬਾਨੋ ਦੀਆਂ ਕਥਾਵਾਂ ਵੀ ਮਸ਼ਹੂਰ ਹਨ ਜਿਨ੍ਹਾਂ ਨੂੰ ਪੜ੍ਹ ਕੇ ਸਾਡੇ ਵੱਢ ਵਢੇਰੇ ਵੱਡੇ ਹੋਏ ਸਨ ਇਸਤੋਂ ਇਲਾਵਾ ਸਾਡੀ ਧਰਤੀ ‘ਤੇ ਰਵਾਇਤੀ ਲੋਕ ਗੀਤਾਂ ਤੇ ਆਧਾਰਿਤ ਚਿੱਤਰਕਾਰੀ ਵੀ ਮਿਲ ਜਾਂਦੀ ਹੈ, ਜਿਵੇਂ ਕਿ ਪੂਰਨ ਭਗਤ। ਵੱਖ-ਵੱਖ ਸ਼ਾਹੀ ਸ਼ਖਸੀਅਤਾਂ ਦੇ ਚਿੱਤਰ ਵੀ ਮਿਲ ਜਾਂਦੇ ਹਨ, ਜਿਵੇਂ ਕਿ ਰਾਣੀ ਜਿੰਦਾਂ। ਸਿੱਖ ਸਾਮਰਾਜ ਦੇ ਰਾਜ ਦੌਰਾਨ ਸ਼ਾਹੀ ਸਿੱਖਾਂ ਨੇ ਆਪਣੀਆਂ ਰਿਹਾਇਸ਼ਾਂ ਨੂੰ ਬਹੁਤ ਸਾਰੇ ਚਿੱਤਰਾਂ ਨਾਲ ਆਪਣੀਆਂ ਕੰਧਾਂ ਤੇ ਸਜਾਇਆ ਸੀ ਇਨ੍ਹਾਂ ਵਿਸ਼ਿਆਂ ਤੋਂ ਇਲਾਵਾ ਜੇਕਰ ਨਜ਼ਰ ਮਾਰੀਏ ਸਾਡੀ ਪਰੰਪਰਾਵਾਂ ਅਤੇ ਰਸਮਾਂ ‘ਤੇ ਤਾਂ ਪੰਜਾਬ ਵਿੱਚ ਰਹਿੰਦੇ ਵੱਖ-ਵੱਖ ਧਰਮਾਂ ਦੇ ਲੋਕਾਂ ਜਿਵੇਂ ਕਿ ਮੁਸਲਮਾਨਾਂ, ਹਿੰਦੂਆਂ, ਸਿੱਖਾਂ, ਜੈਨੀਆਂ, ਈਸਾਈਆਂ ਆਦਿ ਦਾ ਵਿਆਹ ਸਮਾਰੋਹ ਇਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਕਾਜ਼ੀ,ਪੰਡਿਤ, ਗ੍ਰੰਥੀ ਜਾਂ ਪੁਜਾਰੀ ਦੁਆਰਾ ਕੀਤਾ ਜਾਂਦਾ ਹੈ ਅਤੇ ਸਭ ਮਿਲ ਕੇ ਰਹਿੰਦੇ ਹਨ।

                                ਪੰਜਾਬੀ ਪਹਿਰਾਵਾ ਅਤੇ ਸਿੱਖ ਇਤਿਹਾਸ   

ਪੰਜਾਬ ਦਾ ਕੁਝ ਅਜਿਹਾ ਪਹਿਰਾਵਾ ਹੈ ਜੋ ਔਰਤਾਂ ਅਤੇ ਮਰਦਾਂ ਤੇ ਪਹਿਰਾਵੇ ਨੂੰ ਵੱਖ ਅਤੇ ਆਪਸ ਵਿੱਚ ਮਿਲਦਾ ਜੁਲਦਾ ਕਰਦਾ ਹੈ ਜਿਵੇਂ ਕਿ ਦਸਤਾਰ ਸਿੱਖ ਧਰਮ ਨੂੰ ਸਤਿਕਾਰਯੋਗ ਗੁਰੂਆਂ ਵਲੋਂ ਬਖਸ਼ਿਆ ਤਾਜ ਹੈ ਅਤੇ ਇੱਕ ਮਰਦ ਆਪਣੇ ਸਿਰ ‘ਤੇ ਬੰਨ੍ਹ ਕਿ ਮਾਣ ਮਹਿਸੂਸ ਕਰਦਾ ਹੈ ਅਤੇ ਸਿੱਖ ਸਭਿਆਚਾਰ ਤੇ ਇਤਿਹਾਸ ਦਾ ਇੱਕ ਮਹੱਤਵਪੁਰਨ ਹਿੱਸਾ ਹੈ। ਦਸਤਾਰ ਸਨਮਾਨ ਸਵੈ-ਮਾਣ, ਹਿੰਮਤ, ਅਧਿਆਤਮਿਕਤਾ ਅਤੇ ਪਵਿੱਤਰਤਾ ਦੀ ਨਿਸ਼ਾਨੀ ਹੈ,ਖਾਲਸਾ ਸਿੱਖ ਮਰਦ ਅਤੇ ਔਰਤਾਂ ਆਪਣੇ ਲੰਬੇ, ਅਣਕੱਟੇ ਵਾਲਾਂ (ਕੇਸ) ਨੂੰ ਢਕਣ ਲਈ ਦਸਤਾਰ ਬੰਨਦੇ ਹਨ। ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਅਤੇ ਦਸਤਾਰ ਬਣਨ ਦਾ ਹੁਕਮ ਦਿੱਤਾ, ਜੇਕਰ ਦੇਖਿਆ ਜਾਵੇ ਤਾਂ ਸਿੱਖੀ ਤੋਂ ਪਹਿਲਾਂ, ਸਿਰਫ ਰਾਜੇ ਅਤੇ ਉੱਚ ਪੱਧਰ ਦੇ ਲੋਕ ਹੀ ਦਸਤਾਰ ਪਹਿਨਦੇ ਸਨ, ਪਰ ਸਿੱਖ ਗੁਰੂਆਂ ਨੇ ਲੋਕਾਂ ਵਿੱਚ ਬਰਾਬਰੀ ਦਾ ਦਾਅਵਾ ਕਰਨ ਦੀ ਪ੍ਰਥਾ ਨੂੰ ਅਪਣਾਇਆ। ਪੰਜਾਬ ਵਿੱਚ ਔਰਤਾਂ ਦਾ ਪਹਿਰਾਵਾ ਜਿਸਨੂੰ ਸਲਵਾਰ ਕਮੀਜ਼ ਕਿਹਾ ਜਾਂਦਾ ਹੈ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਸਲਵਾਰ (ਹੇਠਾਂ), ਕਮੀਜ਼ (ਉੱਪਰ), ਇਹ ਪੰਜਾਬੀ ਔਰਤਾਂ ਦਾ ਰਵਾਇਤੀ ਪਹਿਰਾਵਾ ਹੈ ਨਾਲ ਹੀ ਦੁਪੱਟੇ ਨੂੰ ਨਿਮਰਤਾ ਦੇ ਇੱਕ ਰੂਪ ਵਜੋਂ ਵੀ ਵਰਤਿਆ ਜਾਂਦਾ ਹੈ ਹਾਲਾਂਕਿ ਇਹ ਨਾਜ਼ੁਕ ਕਪੜੇ ਤੋਂ ਬਣਿਆ ਹੁੰਦਾ ਹੈ ਤੇ ਸਰੀਰ ਨੂੰ ਢੱਕਣ ਦੇ ਕੰਮ ਵੀ ਆਉਂਦਾ ਹੈ ਨਾਲ ਹੀ ਦੁਪੱਟਾ ਉਦੋਂ ਵੀ ਲਾਭਦਾਇਕ ਹੁੰਦਾ ਹੈ ਜਦੋਂ ਸਿਰ ਢੱਕਿਆ ਜਾਣਾ ਚਾਹੀਦਾ ਹੈ, ਜਿਵੇਂ ਕਿ ਮੰਦਰ, ਗੁਰੂਦੁਆਰਾ ਜਾਂ ਬਜ਼ੁਰਗਾਂ ਦੀ ਮੌਜੂਦਗੀ ਵਿੱਚ ਅਤੇ ਸਾਡਾ ਪਹਿਰਾਵਾ ਤਿਉਹਾਰਾਂ ਨੂੰ ਵੀ ਦਰਸਾਉਂਦਾ ਹੈ।

                                      ਸਿੱਖ ਤਿਉਹਾਰ 

ਪੰਜਾਬ ਦੀ ਧਰਤੀ ਤੇ ਸਭ ਤਰ੍ਹਾਂ ਦੇ ਤਿਓਹਾਰ ਮਨਾਏ ਜਾਂਦੇ ਹਨ ਜੋ ਕੇ ਸਾਂਝੀਵਾਲਤਾ ਦਾ ਪ੍ਰਤੀਕ ਹੈ ,ਸੂਬੇ ਵਿੱਚ ਸਿੱਖਾਂ ਵੱਲੋਂ ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਏ ਜਾਣ ਵਾਲੇ ਸਮਾਗਮਾਂ ਵਿੱਚੋਂ ਇੱਕ ਹੈ ।ਹੋਲਾ ਮੁਹੱਲਾ, ਇਸ ਨੂੰ ਸੂਬੇ ਭਰ ਵਿੱਚ ਖਾਲਸਾ ਭਾਈਚਾਰੇ ਦੇ ਜਨਮ ਵਜੋਂ ਮਨਾਇਆ ਜਾਂਦਾ ਹੈ। ਇਹ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਵਿਖੇ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ, ਹਰ ਕੋਈ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਇਸ ਮੇਲੇ ਵਿੱਚ ਵੱਧ ਚੜ੍ਹ ਕੇ ਹਿਸਾ ਲੈਂਦਾ ਹੈ। ਗੱਲ ਕਰੀਏ ਵਿਸਾਖੀ ਦੀ ਤਾਂ ਵਿਸਾਖੀ ਉਹ ਦਿਨ ਹੈ ਜਿਸ ਦਿਨ ਖਾਲਸੇ ਦਾ ਜਨਮ ਹੋਇਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਇੱਕ ਸਪੱਸ਼ਟ ਪਛਾਣ ਅਤੇ ਜੀਣ ਲਈ ਸੇਧ ਮਿਲੀ , ਜਿਨ੍ਹਾਂ ਨੇ ਅੰਮ੍ਰਿਤ ਨਾਮਕ ਮਿੱਠੇ ਪਾਣੀ ਦੀ ਵਰਤੋਂ ਕਰਕੇ ਪਹਿਲੇ ਸਿੱਖਾਂ ਨੂੰ ਸਿੱਖੀ ਦਾ ਰੂਪ ਦਿੱਤਾ ਸੀ ।ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,ਇਹ ਉਹ ਦਿਨ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਸਦੀਵੀ ਅਤੇ ਅੰਤਮ ਸਿੱਖ ਗੁਰੂ ਹੋਣ ਦਾ ਖਿਤਾਬ ਦਿੱਤਾ ਗਿਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਸੀ ਕਿ ਹੁਣ ਤੋਂ ਇਹੀ ਸੱਭ ਦੇ ਗੁਰੂ ਹੋਣਗੇ, ਇਹ ਤਿਓਹਾਰ ਵੀ ਪੂਰੇ ਜੋਸ਼ ਨਾਲ ਮਨਾਏ ਜਾਣ ਵਾਲੇ ਤਿਓਹਾਰਾਂ ਵਿੱਚੋਂ ਇੱਕ ਹੈ। ਗੁਰੂ ਨਾਨਕ ਗੁਰਪੁਰਬ,ਪਹਿਲੇ ਸਿੱਖ ਗੁਰੂ, ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜਾ ਹੈ ਸਭ ਤੋਂ ਪ੍ਰਸਿੱਧ ਅਤੇ ਮਹੱਤਵਪੂਰਨ ਸਿੱਖ ਗੁਰੂਆਂ ਵਿੱਚੋਂ ਇੱਕ ਅਤੇ ਸਿੱਖ ਧਰਮ ਦੇ ਸੰਸਥਾਪਕ, ਗੁਰੂ ਨਾਨਕ ਦੇਵ ਜੀ ਨੂੰ ਸਿੱਖ ਭਾਈਚਾਰੇ ਦੁਆਰਾ ਬਹੁਤ ਸਤਿਕਾਰਿਆ ਜਾਂਦਾ ਹੈ। ਇਹ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਤਿਉਹਾਰਾਂ ਵਿੱਚੋਂ ਇੱਕ ਹੈ। ਸਿੱਖ ਧਰਮ ਵਿੱਚ ਤਿਉਹਾਰ 10 ਸਿੱਖ ਗੁਰੂ ਸਾਹਿਬਾਨਾਂ ਦੀ ਵਰ੍ਹੇਗੰਢ ਦੇ ਦੁਆਲੇ ਘੁੰਮਦੇ ਹਨ। ਇਹ ਗੁਰੂ ਸਾਹਿਬਾਨ ਸਿੱਖਾਂ ਦੇ ਵਿਸ਼ਵਾਸਾਂ ਨੂੰ ਰੂਪ ਦੇਣ ਲਈ ਜ਼ਿੰਮੇਵਾਰ ਸਨ। ਉਨ੍ਹਾਂ ਦੇ ਜਨਮ ਦਿਨ, ਜਿਨ੍ਹਾਂ ਨੂੰ ਗੁਰਪੁਰਬ ਵਜੋਂ ਜਾਣਿਆ ਜਾਂਦਾ ਹੈ, ਸਿੱਖਾਂ ਵਿੱਚ ਜਸ਼ਨ,ਅਰਦਾਸਾਂ ਤੇ ਭਗਤੀ ਦੇ ਮੌਕੇ ਹਨ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਤਿਉਹਾਰ ਵੀ ਹਨ ਜੋ ਬਹੁਤ ਛੋਟੇ ਪੱਧਰ ‘ਤੇ ਮਨਾਏ ਜਾਂਦੇ ਹਨ ਅਤੇ ਕੁਝ ਵਿਸ਼ੇਸ਼ ਖੇਤਰਾਂ ਜਾਂ ਕਸਬਿਆਂ ਵਿੱਚ ਕੇਂਦਰਿਤ ਹੁੰਦੇ ਹਨ ਜੋ ਉਪਰੋਕਤ ਸੂਚੀ ਵਿੱਚ ਸ਼ਾਮਲ ਨਹੀਂ ਹਨ ਜਿਵੇਂ ਗੁਰਗੱਦੀ ਦਿਵਸ,ਜੋਤੀਜੋਤ ਦਿਵਸ ,ਬਸੰਤ ਦਾ ਤਿਉਹਾਰ ਜੋ ਵਡਾਲੀ ਪਿੰਡ ਦੇ ਛੇਹਰਟਾ ਸਾਹਿਬ ਗੁਰਦੁਆਰੇ ਵਿੱਚ ਮਨਾਇਆ ਜਾਂਦਾ ਹੈ, ਜਿੱਥੇ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ 1595 ਵਿੱਚ ਹੋਇਆ ਸੀ, ਅਤੇ ਅਜਿਹੇ ਕਈ ਹੋਰ ਤਿਉਹਾਰ ਸ਼ਾਮਲ ਹਨ। ਸਾਰੇ ਸਿੱਖ ਤਿਉਹਾਰਾਂ ਵਿੱਚ ਗੁਰਦੁਆਰੇ ਵਿੱਚ ਇਕੱਠੇ ਹੋ ਕੇ ਜਸ਼ਨ ਮਨਾਉਣਾ, ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣਾ ਅਤੇ ਗੁਰਬਾਣੀ ਸੁਣਨਾ, ਕੀਰਤਨ ਕਰਨਾ ਅਤੇ ਪਾਠ ਕਰਨਾ ਸ਼ਾਮਲ ਹੈ।

ਉਪਰੋਕਤ ਸ਼ਬਦਾਂ ਵਿੱਚ ਜੋ ਵੀ ਅਸੀਂ ਚਰਚਾ ਕੀਤੀ ਹੈ ਉਹ ਸਭ ਕੁਝ ਨੂੰ ਮਿਲਾ ਕਿ ਇੱਕ ਸੋਹਣਾ ਪੰਜਾਬ ਬਣਦਾ ਹੈ ਅਤੇ ਪੰਜਾਬ ਦਾ ਇੱਕ ਵਧੀਆ ਦ੍ਰਿਸ਼ ਤਿਆਰ ਹੁੰਦਾ ਹੈ ਜਿਸਨੂੰ ਸੋਚ ਕੇ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕੇ ਕਿਨ੍ਹੇ ਰੰਗ ਭਰੇ ਹੋਏ ਹਨ ਸਾਡੀ ਇਸ ਧਰਤੀ ਤੇ ਅਸੀਂ ਧੰਨਵਾਦੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਦੇ ਜਿਨ੍ਹਾਂ ਨੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦਾ ਬਹੁਤ ਹੀ ਨੇਕ ਫੈਸਲਾ ਕੀਤਾ ਹੈ ਅਤੇ ਸੂਬੇ ਦੇ ਵਿਕਾਸ ਲਈ ਵੱਖ-ਵੱਖ ਨੀਤੀਆਂ ਤਿਆਰ ਕੀਤੀਆਂ ਹਨ,ਪਿੰਡਾਂ ਵਿੱਚ ਆਮ ਆਦਮੀ ਕਲੀਨਿਕ ਖੋਲ੍ਹੇ ਅਤੇ ਉਨ੍ਹਾਂ ਨੂੰ ਪੈਂਡੂ ਖੇਤਰ ਦੇ ਨਾਗਰਿਕਾਂ ਦੀ ਸਹੂਲਤ ਲਈ ਚੰਗੀਆਂ ਤਕਨੀਕਾਂ ਨਾਲ ਲੈਸ ਕੀਤਾ ਜਿਨ੍ਹਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਤੇ ਕਈ ਤਰ੍ਹਾਂ ਤੇ ਟੈਸਟ ਸ਼ਾਮਲ ਹਨ ਜੋ ਕੇ ਬਿਲਕੁਲ ਮੁਫ਼ਤ ਹਨ । ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਕ ਨੌਕਰੀਆਂ ਦਿੱਤੀਆਂ ਅਤੇ ਨਿਯੁਕਤੀ ਪੱਤਰ ਵੰਡੇ ਗਏ ਆਦਿ । ਖੇਤਾਂ ਨੂੰ ਨਹਿਰੀ ਪਾਣੀ ਪਹੁੰਚਾਇਆ, ਮੁਫ਼ਤ ਅਤੇ 24 ਘੰਟੇ ਬਿਜਲੀ ਪ੍ਰਦਾਨ ਕੀਤੀ ।

Leave a Reply

Your email address will not be published. Required fields are marked *