ਬਾਬਾ ਅਟੱਲ ਰਾਇ ਜੀ ਦਾ ਜਨਮ 1619 ਈਸਵੀ ਨੂੰ ਅੰਮ੍ਰਿਤਸਰ ਵਿਖੇ ਛੇਵੇਂ ਸਿੱਖ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਭਾਈ ਦਇਆ ਰਾਮ ਮਰਵਾਹ ਦੀ ਧੀ ਮਾਤਾ ਮਹਾਦੇਵੀ ਜੀ ਦੇ ਘਰ ਹੋਇਆ ਸੀ। ਛੋਟੀ ਉਮਰ ਤੋਂ ਹੀ ਬਾਬਾ ਅਟੱਲ ਜੀ ਬੁੱਧੀਮਾਨ ਅਤੇ ਡੂੰਘੇ ਧਾਰਮਿਕ ਸ਼ਖਸ਼ੀਅਤ ਵਾਲੇ ਸਨ। ਉਨ੍ਹਾਂ ਨੂੰ ‘ਬਾਬਾ’ ਕਿਹਾ ਜਾਂਦਾ ਸੀ (ਇੱਥੇ ਬਾਬਾ ਦਾ ਮਤਲਬ ਹੈ,ਬੁੱਧੀਮਾਨ) ਸ਼ੁਰੂ ਤੋਂ ਹੀ ਬਾਬਾ ਜੀ ਇੱਕ ਬੁੱਧੀਮਾਨ ਵਿਅਕਤੀ ਵਾਂਗ ਜੀਵਨ ਬਤੀਤ ਕਰਦੇ ਸਨ। ਉਨ੍ਹਾਂ ਦੇ ਜੀਵਨ ‘ਤੇ ਚਾਨਣਾ ਪਾਇਆ ਜਾਵੇ ਤਾਂ ਬਚਪਨ ਵਿੱਚ ਬਾਬਾ ਅਟੱਲ ਜੀ ਆਪਣੇ ਉਮਰ ਦੇ ਸਾਥੀਆਂ ਨਾਲ ਖੇਡਦੇ ਅਤੇ ਨਾਲ ਹੀ ਉਨ੍ਹਾਂ ਨੂੰ ਬਹੁਤ ਸਾਰੀਆਂ ਬੁੱਧੀਮਾਨ ਗੱਲਾਂ ਵੀ ਦੱਸਦੇ ਸਨ। ਉਨ੍ਹਾਂ ਨੇ ਮਜ਼ਾਕ ਵਿੱਚ ਜਾਂ ਬਚਪਨੇ ਵਿੱਚ ਜੋ ਵੀ ਕਿਹਾ ਉਸ ਦਾ ਕੁਝ ਨਾ ਕੁਝ ਡੂੰਘਾ ਮਨੁੱਖੀ ਅਰਥ ਜ਼ਰੂਰ ਹੁੰਦਾ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਪਸੰਦ ਕਰਦੇ ਸਨ ਅਤੇ ਗਲੇ ਲਗਾ ਕੇ ਕਹਿੰਦੇ ਸਨ “ਪਰਮੇਸ਼ਰ ਨੇ ਤੁਹਾਨੂੰ ਬਹੁਤ ਸ਼ਕਤੀ ਦਿੱਤੀ ਹੈ ਇਸ ਦਾ ਪ੍ਰਦਰਸ਼ਨ ਨਾ ਕਰਿਆ ਕਰੋ”।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਿਖਲਾਈ
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖ ਧਰਮ ਦੇ ਦੱਸ ਗੁਰੂਆਂ ਵਿੱਚੋਂ ਛੇਵੇਂ ਗੁਰੂ ਸਨ। ਆਪਣੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋਤਿ ਜੋਤ ਸਮਾਉਣ ਤੋਂ ਬਾਅਦ ਉਹ ਗਿਆਰਾਂ ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋ ਗਏ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਮੇਸ਼ਾ ਬਾਬਾ ਅਟੱਲ ਜੀ ਨੂੰ ਸਮਝਾਉਂਦੇ ਸਨ “ਪ੍ਰਮਾਤਮਾ ਨੇ ਤੁਹਾਨੂੰ ਬਹੁਤ ਸ਼ਕਤੀ ਦਿੱਤੀ ਹੈ ਇਸ ਦਾ ਪ੍ਰਦਰਸ਼ਨ ਨਾ ਕਰਿਆ ਕਰੋ,ਜੇਕਰ ਤੁਹਾਨੂੰ ਇਸ ਦੀ ਵਰਤੋਂ ਕਰਨੀ ਹੈ, ਤਾਂ ਸਾਵਧਾਨੀ ਅਤੇ ਬੁੱਧੀ ਨਾਲ ਇਸ ਦੀ ਵਰਤੋਂ ਕਰੋ ਅਤੇ ਇਸ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ‘ਤੇ ਬਰਬਾਦ ਨਹੀਂ ਕਰਨਾ ਚਾਹੀਦਾ।”
ਬਾਬਾ ਅਟੱਲ ਰਾਇ ਜੀ ਦੀ ਸ਼ਕਤੀ
ਬਾਬਾ ਅਟੱਲ ਜੀ ਦੇ ਮਿੱਤਰਾ ਵਿੱਚੋਂ ਇਕ ਦਾ ਨਾਮ ਮੋਹਨ ਸੀ,ਜੋ ਇਨ੍ਹਾਂ ਦੀ ਬਰਾਬਰ ਦੀ ਉਮਰ ਵਾਲਾ ਹੀ ਸੀ। ਇੱਕ ਦਿਨ ਸਾਰੇ ਮਿੱਤਰ ਰਾਤ ਪੈਣ ਤੱਕ ਖੇਡਦੇ ਰਹੇ ਅਤੇ ਘਰ ਵਾਪਸ ਆਉਣ ਤੋਂ ਬਾਅਦ ਉਸ ਰਾਤ ਜੱਦ ਮੋਹਨ ਆਪਣੇ ਬਿਸਤਰ ਵਿੱਚੋਂ ਉੱਠਿਆ ਤਾਂ ਹਨੇਰਾ ਹੋਣ ਕਾਰਣ ਉਹ ਉੱਥੇ ਬਦਕਿਸਮਤੀ ਨਾਲ ਮੌਜੂਦ ਸੱਪ ‘ਤੇ ਡਿੱਗਣ ਅਤੇ ਉਸ ਵੱਲੋਂ ਡੰਗਣ ਨਾਲ ਬੇਹੋਸ਼ ਅਵਸਥਾ ਵਿੱਚ ਪਾਇਆ ਜਾਂਦਾ ਹੈ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਹਕੀਮ ਨੂੰ ਬੁਲਾਉਣ ‘ਤੇ ਮ੍ਰਿਤ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਆਪਣੇ ਮਿੱਤਰ ਦੀ ਗੈਰ-ਮੌਜੂਦਗੀ ਵਿੱਚ ਜਦੋਂ ਬਾਬਾ ਅਟੱਲ ਰਾਇ ਜੀ ਨੇ ਮੋਹਨ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਮੋਹਨ ਨਹੀਂ ਰਿਹਾ ਤਾਂ ਉਸ ਵੇਲੇ ਬਾਬਾ ਜੀ ਨੇ ਕਿਹਾ ਕਿ ਉਹ ਮਰ ਨਹੀਂ ਸਕਦਾ ਅਤੇ ਮਰਨ ਦਾ ਦਿਖਾਵਾ ਕਰ ਰਿਹਾ ਹੈ। ਬਾਬਾ ਜੀ ਨੇ ਬਚਨ ਕਰਦਿਆਂ ਕਿਹਾ ਮੈਂ ਉਸ ਨੂੰ ਉੱਠਣ ਲਈ ਮਜਬੂਰ ਕਰ ਦਿਆਂਗਾ ਫ਼ਿਰ ਉਨ੍ਹਾਂ ਵੱਲੋਂ ਮੋਹਨ ਦੀ ਦੇਹ ਕੋਲ ਜਾਂਦਿਆਂ ਕਿਹਾ ਗਿਆ “ਮੋਹਨ, ਉੱਠੋ ਆਪਣੀਆਂ ਅੱਖਾਂ ਖੋਲ੍ਹੋ,ਤੁਹਾਡੀ ਵਾਰੀ ਰਹਿੰਦੀ ਹੈ ”। ਬਾਬਾ ਜੀ ਵੱਲੋਂ ਇਹ ਬਚਨ ਕਰਦਿਆਂ ਮੋਹਨ ਉੱਠ ਖੜ੍ਹਾ ਹੋਇਆ।
ਸ੍ਰੀ ਗੁਰੂ ਹਰਗੋਬਿੰਦ ਜੀ ਤੱਕ ਖ਼ਬਰ
ਮੋਹਨ ਦੇ ਮੁੜ ਸੁਰਜੀਤ ਹੋਣ ਦੀ ਖ਼ਬਰ ਅੱਗ ਵਾਂਗ ਫ਼ੈਲ ਗਈ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਜੱਦ ਇਹ ਗੱਲ ਪਹੁੰਚੀ ਤਾਂ ਉਹ ਬਿਲਕੁਲ ਵੀ ਖੁਸ਼ ਨਹੀਂ ਸਨ। ਗੁਰੂ ਸਾਹਿਬ ਸੋਚੀਂ ਪੈ ਗਏ ਕਿ “ਅਟੱਲ ਵੱਲੋਂ ਆਪਣੀ ਅਧਿਆਤਮਿਕ ਸ਼ਕਤੀ ਨੂੰ ਪ੍ਰਦਰਸ਼ਿਤ ਕਰਨਾ ਅਤੇ ਖ਼ਤਮ ਕਰਨਾ ਆਦਤ ਬਣ ਗਈ ਹੈ ,ਉਸਨੇ ਸਮਝਦਾਰੀ ਨਾਲ ਕੰਮ ਨਹੀਂ ਕੀਤਾ, ਅਸੀਂ ਕਿਸੇ ਦੇ ਮਰੇ ਹੋਏ ਪੁੱਤਰ ਨੂੰ ਮੁੜ ਜੀਉਂਦਾ ਕਰਾਂਗੇ ਅਤੇ ਕਿਸ ਦੇ ਪੁੱਤਰ ਨੂੰ ਮਰਨ ਦੇਵਾਂਗੇ, ਇਹ ਕਿਵੇਂ ਚੁਣ ਸਕਦੇ ਹਾਂ, ਸਾਨੂੰ ਪ੍ਰਮਾਤਮਾ ਦੀ ਇੱਛਾ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਅਕਾਲ ਪੁਰਖ਼ ਦੀਆਂ ਲਿਖੀਆਂ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ”। ਜਦੋਂ ਬਾਬਾ ਅਟੱਲ ਰਾਇ ਜੀ ਘਰ ਪਰਤੇ, ਤਾਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਕਿਹਾ ਕਿ “ਅਸੀਂ ਮਨੁੱਖਾਂ ਨੂੰ ਪ੍ਰਮਾਤਮਾ ਦੀ ਇੱਛਾ ਦੀ ਪਾਲਣਾ ਕਰਨਾ ਸਿਖਾਉਂਦੇ ਹਾਂ ਅਤੇ ਤੁਸੀਂ ਉਸ ਦੀ ਇੱਛਾ ਦੇ ਵਿਰੁੱਧ ਕੰਮ ਕਰ ਰਹੇ ਹੋ, ਤੁਹਾਡੇ ਦਾਦਾ, ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਤੱਕ ਉਸ ਸ਼ਕਤੀ ਬਾਰੇ ਸੋਚਦੇ ਰਹੇ ਅਤੇ ਕਹਿੰਦੇ ਰਹੇ ”ਤੇਰੀ ਇੱਛਾ ਮੇਰੇ ਲਈ ਸਦਾ ਮਿੱਠੀ ਰਹਿੰਦੀ ਹੈ। ਗੁਰੂ ਹਰਗੋਬਿੰਦ ਜੀ ਕਹਿਣ ਲਗੇ ”ਇਹੀ ਵਿਧੀ ਦਾ ਵਿਧਾਨ ਹੈ, ਜਾਂ ਤਾਂ ਤੁਸੀ ਸ਼ਰੀਰ ਤਿਆਗ ਦਿਓ ਜਾਂ ਮੈਂ ਤਿਆਗ ਦਿੰਦਾ ਹਾਂ”।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਾਲੀ ਗੱਲ ਸੁਨਣ ਤੋਂ ਬਾਅਦ
ਬਾਬਾ ਅਟੱਲ ਰਾਇ ਜੀ ਕਹਿਣ ਲੱਗੇ “ਪਿਤਾ ਜੀ , ਜਿਵੇਂ ਤੁਹਾਡਾ ਹੁਕਮ ”। ਇਹ ਕਹਿਣ ਤੋਂ ਬਾਅਦ ਉਨ੍ਹਾਂ ਵੱਲੋਂ ਇੱਕ ਨਿਰਣੇ ਲੈਂਦਿਆਂ ਕਿਹਾ ਗਿਆ ਕਿ ”ਮੈਨੂੰ ਹੁਣ ਸੱਚਖੰਡ ਜਾਣਾ ਚਾਹੀਦਾ ਹੈ”। ਇਸ ਤੋਂ ਬਾਅਦ ਬਾਬਾ ਅਟੱਲ ਜੀ ਵੱਲੋਂ ਸਰੋਵਰ ਵਿੱਚ ਇਸ਼ਨਾਨ ਕਰਨ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ ਗਈ ਅਤੇ ਫ਼ਿਰ ਝੀਲ ਦੇ ਕੰਢੇ ਬੈਠਦਿਆਂ ਸਿਰ ਝੁਕਾਉਂਦਿਆਂ ਉਨ੍ਹਾਂ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ,ਅਰਦਾਸ ਕੀਤੀ ਅਤੇ ਫ਼ਿਰ 23 ਜੁਲਾਈ, 1628 ਈਸਵੀ ਨੂੰ ਸ਼ਾਂਤੀਪੂਰਵਕ ਸੱਚਖੰਡ ਵਿੱਚ ਸਮਾਅ ਗਏ। ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਸੰਗਤਾਂ ਨੂੰ ਸੋਗ ਵਿੱਚ ਨਾ ਜਾਣ ਦੀ ਸਲਾਹ ਦਿੰਦੇ ਹੋਏ ਕਿਹਾ ਗਿਆ “ਜਿਹੜੇ ਵੀ ਇਸ ਧਰਤੀ ‘ਤੇ ਆਉਂਦੇ ਹਨ , ਉਨ੍ਹਾਂ ਨੇ ਇੱਕ ਦਿਨ ਜਾਣਾ ਹੀ ਹੈ, ਇਹੀ ਸਰਬਸ਼ਕਤੀਮਾਨ ਦੀ ਇੱਛਾ ਹੈ ਅਤੇ ਜਿਹੜੀ ਚੀਜ਼ ਉਸ ਨੂੰ ਖੁਸ਼ ਕਰਦੀ ਹੈ ਉਹ ਚੰਗੀ ਹੈ”। ਉਨ੍ਹਾਂ ਕਿਹਾ ਕਿ ਬਾਬਾ ਅਟੱਲ ਜੀ ਦਾ ਨਾਮ ਅਤੇ ਪ੍ਰਸਿੱਧੀ ਸਦਾ ਜਿਉਂਦੀ ਰਹੇਗੀ। ਇਸ ਤੋਂ ਬਾਅਦ ਵਿੱਚ 1778 ਅਤੇ 1784 ਦੇ ਵਿਚਕਾਰ ਉਸ ਸਮੇਂ ਦੀ ਸਭ ਤੋਂ ਉੱਚੀ ਇਮਾਰਤ ਬਣਾ ਦਿੱਤੀ ਗਈ ਸੀ. ਇਸ ਸਥਾਨ ‘ਤੇ ਹੁਣ ਇੱਕ ਸੁੰਦਰ ਨੌਂ ਮੰਜ਼ਿਲਾ ਗੁਰਦੁਆਰਾ ਹੈ ਜਿਸ ਨੂੰ ਬਾਬਾ ਅਟੱਲ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੰਮ੍ਰਿਤਸਰ ਸ਼ਹਿਰ ਦਾ ਸਭ ਤੋਂ ਉੱਚਾ ਟਾਵਰ ਗੁਰਦੁਆਰਾ ਬਾਬਾ ਅਟੱਲ, ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਇੱਕ ਪਾਸੇ, ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਉਨ੍ਹਾਂ ਦੇ ਪੁੱਤਰ ਬਾਬਾ ਅਟੱਲ ਰਾਇ ਜੀ ਦੀ ਯਾਦ ਵਿੱਚ ਸਥਾਪਤ ਹੈ।
9 ਮੰਜ਼ਿਲਾ ਇਮਾਰਤ
ਇਹ ਇਮਾਰਤ ਆਕਾਰ ਵਿੱਚ ਅਸ਼ਟਕੋਣੀ ਹੈ ਅਤੇ ਅੰਦਰ 110-ਪੌੜੀਆਂ ਹਨ। ਇਮਾਰਤ ਦੀ ਨੌਵੀਂ ਮੰਜ਼ਿਲ ‘ਤੇ ਸੋਨੇ ਦਾ ਗੁੰਬਦ ਸ਼ੁਸ਼ੋਬਿਤ ਹੈ। ਗੁਰੂਦੁਆਰੇ ਦੀ ਹੇਠਲੀ ਮੰਜ਼ਿਲ ‘ਤੇ ਹਰੇਕ ਦਿਸ਼ਾ ਵਿੱਚ ਚਾਰ ਪ੍ਰਵੇਸ਼ ਦਰਵਾਜ਼ੇ ਬਣਾਏ ਗਏ ਹਨ। ਇਸਦੇ ਦਰਵਾਜ਼ੇ ਪਿੱਤਲ ਅਤੇ ਚਾਂਦੀ ਦੇ ਹਨ ਅਤੇ ਉਨ੍ਹਾਂ ‘ਤੇ ਚਿੱਤਰਕਾਰੀ ਕੀਤੀ ਹੋਈ ਹੈ,ਜੋ ਦਰਵਾਜ਼ਿਆਂ ਨੂੰ ਖੂਬਸੂਰਤ ਬਣਾਉਂਦੀ ਹੈ। ਇਹ ਗੁਰਦੁਆਰਾ ਬਾਬਾ ਅਟੱਲ ਜੀ ਦੀ ਯਾਦ ਵਿੱਚ ਅਤੇ ਉਨ੍ਹਾਂ ਦੇ ਛੋਟੇ ਜਿਹੇ ਜੀਵਨ ਦੀ ਯਾਦ ਵਿੱਚ ਬਣਾਇਆ ਗਿਆ ਹੈ ਅਤੇ ਲਗਾਤਾਰ ਚੱਲਦੇ ਲੰਗਰ ਲਈ ਪ੍ਰਸਿੱਧ ਹੈ ਜੋ ਬਹੁਤ ਸਾਰੇ ਸ਼ਰਧਾਲੂ, ਵੱਖ-ਵੱਖ ਥਾਵਾਂ ਤੋਂ ਆਏ ਸੈਲਾਨੀ ਅਤੇ ਬੇਸਹਾਰਾ ਲੋਕ ਇਸ ਥਾਂ ‘ਤੇ ਲੰਗਰ ਛਕਦੇ ਹਨ। ਸਥਾਨਕ ਅੰਮ੍ਰਿਤਸਰੀ ਭਾਸ਼ਾ ਵਿੱਚ ਬਾਬਾ ਅਟੱਲ ਜੀ ਨਾਲ ਸੰਬੰਧਿਤ ਇੱਕ ਕਹਾਵਤ ਪ੍ਰਸਿੱਧ ਹੈ :” ਬਾਬਾ ਅਟੱਲ,ਪੱਕੀ ਪਕਾਈ ਘੱਲ”।
ਸ੍ਰੀ ਹਰਿਮੰਦਰ ਸਾਹਿਬ ਤੋਂ ਨੇੜ੍ਹਤਾ
ਇਹ ਗੁਰਦੁਆਰਾ ਹਰਿਮੰਦਰ ਸਾਹਿਬ ਦੀ ਦੱਖਣੀ ਦਿਸ਼ਾ ਵਿੱਚ ਸਥਿਤ ਹੈ ਅਤੇ ਸੈਲਾਨੀ ਪੈਦਲ ਯਾਤਰਾ ਕਰ ਕੇ ਜਾ ਸਕਦੇ ਹਨ। ਰਾਤ ਗੁਜ਼ਾਰਨ ਲਈ ਕਮਰੇ ਅਤੇ ਸਰਾਂ ਦੀ ਸੇਵਾ ਵੀ ਸ਼ਰਧਾਲੂਆਂ ਨੂੰ ਗੁਰਦੁਆਰੇ ਤੋਂ ਪ੍ਰਾਪਤ ਹੋ ਜਾਂਦੀ ਹੈ। ਬਾਬਾ ਅਟੱਲ ਜੀ ਦੇ ਗੁਰਦੁਆਰੇ ਦੇ ਇਤਿਹਾਸ ਵਿੱਚ ਦਰਜ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਬਚਨ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਇਸ ਗੁਰਦੁਆਰੇ ਵਿੱਚ ਨਤਮਸਤਕ ਹੋ ਕੇ ਹੀ ਪੂਰੀ ਹੋਵੇਗੀ। ਸ੍ਰੀ ਦਰਬਾਰ ਸਾਹਿਬ ਦਾ ਇਤਿਹਾਸ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ ਅਤੇ ਸੈਰ ਸਪਾਟੇ ਵਾਲੇ ਨਜ਼ਰੀਏ ਵਜੋਂ ਸਭ ਤੋਂ ਉਤੱਮ ਅਤੇ ਖਾਸ ਸਥਾਨ ਪੰਜਾਬ ਵਿੱਚ ਸ੍ਰੀ ਹਰਿਮੰਦਰ ਸਾਹਿਬ ਹੈ। ਅਸੀਂ ਸਭ ਪੰਜਾਬ ਵਾਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਬੇਹੱਦ ਧੰਨਵਾਦੀ ਹਾਂ, ਜਿਨ੍ਹਾਂ ਨੇ ਸੂਬੇ ਭਰ ਦੀ ਤਰੱਕੀ ਦੇ ਨਾਲ-ਨਾਲ ਸੈਰ ਸਪਾਟੇ ਦੇ ਖੇਤਰ ਨੂੰ ਪ੍ਰਫੁੱਲਿਤ ਕਰਨ ਦਾ ਟੀਚਾ ਮਿਥਿਆ।