ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ


ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਨ। ਗੁਰੂ ਸਾਹਿਬ ਇਸ ਸੰਸਾਰ ਦੇ ਲੋਕਾਂ ਦੇ ਰਹਿਣ ਸਹਿਣ ਤੋਂ ਬਹੁਤ ਪ੍ਰਭਾਵਿਤ ਹੋਏ ਸਨ, ਜਿਸ ਸਦਕਾ ਬਾਬਾ ਜੀ ਦੁਨੀਆ ਭਰ ਵਿੱਚ ਪਰਮਾਤਮਾ ਦਾ ਸੰਦੇਸ਼ ਅਤੇ ਮਕਸਦ ਪਹੁੰਚਾਉਣਾ ਚਾਹੁੰਦੇ ਸਨ। ਪਾਖੰਡੀ ਬਾਬਿਆਂ ਆਦਿ ਦੁਆਰਾ ਦਿੱਤੇ ਜਾ ਰਹੇ ਸੰਦੇਸ਼ਾਂ,ਉਪਦੇਸ਼ਾਂ ਤੋਂ ਸਭ ਉਲਝਣ ਵਿੱਚ ਸਨ, ਇਸ ਲਈ ਬਾਬਾ ਜੀ ਆਪਣੇ ਸੰਦੇਸ਼ ਨੂੰ ਜਨਤਾ ਤੱਕ ਪਹੁੰਚਾਉਣ ਲਈ ਦ੍ਰਿੜ ਸਨ। ਸੰਨ 1499 ਵਿੱਚ , ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਮਨੁੱਖਤਾ ਨੂੰ ਸ਼ਾਂਤੀ ਅਤੇ ਦਇਆ ਦੇ ਪਵਿੱਤਰ ਸੰਦੇਸ਼ ਫੈਲਾਉਣ ਦੇ ਦ੍ਰਿੜ੍ਹ ਇਰਾਦੇ ਨਾਲ ਆਪਣੇ ਪਵਿੱਤਰ ਯਾਤਰਾ ‘ਤੇ ਜਾਣ ਦਾ ਫ਼ੈਸਲਾ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ‘ਤੇ ਸਭ ਤੋਂ ਵੱਧ ਯਾਤਰਾ ਕਰਨ ਵਾਲੇ ਵਿਅਕਤੀ ਹਨ ਅਤੇ ਉਨ੍ਹਾਂ ਦੀਆਂ ਜ਼ਿਆਦਾਤਰ ਯਾਤਰਾਵਾਂ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਪੈਦਲ ਤੈਅ ਕੀਤੀਆਂ ਗਈਆਂ ਸਨ। ਉਨ੍ਹਾਂ ਵੱਲੋਂ ਚਾਰੇ ਦਿਸ਼ਾਵਾਂ ਵਿੱਚ ਯਾਤਰਾ ਕੀਤੀ ਗਈ ਸੀ – ਉੱਤਰ, ਪੂਰਬ, ਪੱਛਮ ਅਤੇ ਦੱਖਣ। ਮੰਨਿਆ ਜਾਂਦਾ ਹੈ ਕਿ ਬਾਬਾ ਜੀ ਨੇ 1500 ਤੋਂ 1524 ਦੇ ਸਮੇਂ ਦੌਰਾਨ ਦੁਨੀਆ ਦੇ ਪੰਜ ਪ੍ਰਮੁੱਖ ਦੌਰਿਆਂ ਵਿੱਚ 28,000 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕੀਤੀ ਸੀ। ਉਦਾਸੀਆਂ ਦੀ ਸ਼ੁਰੂਆਤ ਵਿੱਚ ਬਾਬਾ ਜੀ ਨੇ ਆਪਣੇ ਘਰ ਅਤੇ ਆਲੇ-ਦੁਆਲੇ ਦੇ ਲੋਕਾਂ ਵਿੱਚ ਸ਼ਾਂਤੀ, ਦਇਆ, ਧਰਮ ਅਤੇ ਸੱਚਾਈ ਦਾ ਸੰਦੇਸ਼ ਫੈਲਾਓਣਾ ਸ਼ੁਰੂ ਕੀਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ

ਸੰਨ੍ਹ 1500 ਵਿਚ, ਬਾਬਾ ਜੀ ਨੇ ਉਦਾਸੀਆਂ ਦੀ ਸ਼ੁਰੂਆਤ ਕੀਤੀ ਅਤੇ ਪੂਰਬ,ਪੱਛਮ, ਉੱਤਰ ਅਤੇ ਦੱਖਣ ਹਰ ਦਿਸ਼ਾ ਵਿੱਚ ਗਏ ਅਤੇ ਗੁਰਬਾਣੀ ਰਾਹੀਂ ਚਾਨਣ ਫੈਲਾਇਆ।ਉਨ੍ਹਾਂ ਨੇ ਸਾਰੇ ਧਰਮਾਂ ਜਿਵੇ:- ਹਿੰਦੂਆਂ, ਮੁਸਲਮਾਨਾਂ, ਬੋਧੀਆਂ, ਜੈਨੀਆਂ, ਸੂਫੀਆਂ, ਯੋਗੀਆਂ ਆਦਿ ਦੇ ਵੱਖ-ਵੱਖ ਕੇਂਦਰਾਂ ਦਾ ਦੌਰਾ ਵੀ ਕੀਤਾ। ਗੁਰੂ ਸਾਹਿਬ ਵੱਖ-ਵੱਖ ਧਰਮਾਂ, ਕਬੀਲਿਆਂ, ਸਭਿਆਚਾਰਾਂ ਅਤੇ ਨਸਲਾਂ ਦੇ ਲੋਕਾਂ ਨੂੰ ਵੀ ਮਿੱਲੇ। ਉਨ੍ਹਾਂ ਦੀਆਂ ਯਾਤਰਾਵਾਂ ਨੂੰ ਉਦਾਸੀ ਕਿਹਾ ਜਾਂਦਾ ਹੈ। ਪਹਿਲੀ ਉਦਾਸੀ (ਯਾਤਰਾ) ਵਿੱਚ, ਗੁਰੂ ਨਾਨਕ ਦੇਵ ਜੀ ਨੇ ਪੂਰਬ ਭਾਰਤ ਨੂੰ ਪੂਰਨ ਕੀਤਾ ਅਤੇ ਲਗਭਗ 6 ਸਾਲ ਬਿਤਾਉਣ ਤੋਂ ਬਾਅਦ ਘਰ ਵਾਪਸ ਪਰਤੇ। ਉਹ ਸਾਨ੍ਹ 1500 ਵਿੱਚ ਸੁਲਤਾਨਪੁਰ ਤੋਂ ਸ਼ੁਰੂ ਹੁੰਦੇ ਹੋਏ ਆਪਣੇ ਪਿੰਡ ਤਲਵੰਡੀ ਪੁੱਜੇ ਅਤੇ ਆਪਣੇ ਘਰ ਲੰਬੀ ਯਾਤਰਾ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਸੰਸਾਰ ਕਲਯੁੱਗ ਦੀ ਅੱਗ ਵਿੱਚ ਸੜ ਰਿਹਾ ਹੈ ਅਤੇ ਹਜ਼ਾਰਾਂ ਲੋਕ ਆਰਾਮ, ਪਿਆਰ ਅਤੇ ਮੁਕਤੀ ਲਈ ਸਰਬਸ਼ਕਤੀਮਾਨ ਦੇ ਬ੍ਰਹਮ ਸੰਦੇਸ਼ ਦੀ ਉਡੀਕ ਕਰ ਰਹੇ ਹਨ। ਫ਼ਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਯਾਤਰਾ ਸ਼ੁਰੂ ਕਰਦਿਆਂ ਸਿੱਖ ਧਰਮ ਦੀਆਂ ਜੜ੍ਹਾਂ ਸਭ ਤੋਂ ਪਹਿਲਾਂ ਭਾਰਤ ਦੇ ਪੂਰਬ ਵੱਲ ਰੱਖੀਆਂ।

ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਗੁਰਬਾਣੀ ਦੇ ਪ੍ਰਚਾਰ ਲਈ ਯਾਤਰਾ ਅਧੀਨ ਕੀਤੇ ਗਏ ਵੱਖ-ਵੱਖ ਰਾਜ :-

ਸਿਲੋਨ (ਸ਼੍ਰੀਲੰਕਾ), ਮੱਕਾ, ਬਗਦਾਦ, ਕਾਮਰੂਪ (ਆਸਾਮ), ਤਾਸ਼ਕੰਦ, ਭਾਰਤ,ਬੰਗਲਾਦੇਸ਼, ਪਾਕਿਸਤਾਨ, ਤਿੱਬਤ, ਨੇਪਾਲ, ਭੂਟਾਨ, ਦੱਖਣ ਪੱਛਮੀ ਚੀਨ, ਅਫਗਾਨਿਸਤਾਨ, ਈਰਾਨ, ਇਰਾਕ, ਸਾਊਦੀ ਅਰਬ ਆਦਿ ਦੇ ਜ਼ਿਆਦਾਤਰ ਹਿੱਸਿਆਂ ਨੂੰ ਕਵਰ ਕੀਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀਆਂ ਗਈਆਂ 5 ਯਾਤਰਾਵਾਂ (ਉਦਾਸੀਆਂ)

ਹੇਠ ਲਿਖੇ ਸਥਾਨਾਂ ਦਾ ਸੰਖੇਪ ਸਾਰ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਸਨ:

ਪਹਿਲੀ ਉਦਾਸੀ 1500-1506 ਈ.

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਲਗਭਗ 7 ਸਾਲਾਂ ਤੱਕ ਚੱਲੀ ਜਿਸਨੇ ਸੁਲਤਾਨਪੁਰ, ਤੁਲੰਬਾ (ਆਧੁਨਿਕ ਮਖਦੂਮਪੁਰ, ਜ਼ਿਲ੍ਹਾ ਮੁਲਤਾਨ), ਪਾਣੀਪਤ, ਦਿੱਲੀ, ਬਨਾਰਸ (ਵਾਰਾਣਸੀ), ਨਾਨਕਮੱਤਾ (ਜ਼ਿਲ੍ਹਾ ਨੈਨੀਤਾਲ, ਯੂ.ਪੀ.), ਟਾਂਡਾ ਵਣਜਾਰਾ (ਜ਼ਿਲ੍ਹਾ ਰਾਮਪੁਰ), ਕਾਮਰੂਪ (ਆਸਾਮ), ਸੈਦਪੁਰ (ਆਧੁਨਿਕ ਅਮੀਨਾਬਾਦ, ਪਾਕਿਸਤਾਨ), ਪਸਰੂਰ (ਪਾਕਿਸਤਾਨ) ਵਰਗੇ ਖੇਤਰਾਂ ਨੂੰ ਕਵਰ ਕੀਤਾ। ਉਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ ਲਗਭਗ 31-37 ਸਾਲ ਦੀ ਸੀ।

ਦੂਜੀ ਉਦਾਸੀ 1506-1513 ਈ.

ਇਸ ਉਦਾਸੀ ਲਗਭਗ 7 ਸਾਲਾਂ ਤੱਕ ਚੱਲੀ ਅਤੇ ਧਨਾਸਰੀ ਘਾਟੀ, ਸਾਂਗਲਾਦੀਪ (ਸੀਲੋਨ) ਵਰਗੇ ਕਸਬਿਆਂ ਅਤੇ ਖੇਤਰਾਂ ਨੂੰ ਕਵਰ ਕੀਤਾ। ਇਸ ਉਦਾਸੀ ਵੇਲੇ ਗੁਰੂ ਸਾਹਿਬ ਜੀ ਦੀ ਉਮਰ 37-44 ਸਾਲ ਦੀ ਸੀ।

ਤੀਜੀ ਉਦਾਸੀ 1514-1518 ਈ.

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਤੀਜੀ ਉਦਾਸੀ ਲਗਭਗ 5 ਸਾਲਾਂ ਤੱਕ ਚੱਲੀ ਅਤੇ ਇਸਨੇ ਕਸ਼ਮੀਰ, ਸੁਮੇਰ ਪਰਬਤ, ਨੇਪਾਲ, ਤਾਸ਼ਕੰਦ, ਸਿੱਕਮ, ਤਿੱਬਤ ਵਰਗੇ ਖੇਤਰਾਂ ਨੂੰ ਕਵਰ ਕੀਤਾ। ਇਸ ਉਦਾਸੀ ਵੇਲੇ ਗੁਰੂ ਸਾਹਿਬ ਜੀ ਦੀ ਉਮਰ 45-49 ਸਾਲ ਸੀ।

ਚੌਥੀ ਉਦਾਸੀ 1519-1521 ਈ.

ਇਹ ਉਦਾਸੀ ਲਗਭਗ 3 ਸਾਲ ਚੱਲੀ ਜਿਸਨੇ ਮੱਕਾ ਅਤੇ ਅਰਬ ਦੇਸ਼ਾਂ ਨੂੰ ਕਵਰ ਕੀਤਾ ਸੀ। ਇਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ ਲਗਭਗ 50-52 ਸਾਲ ਸੀ।

ਪੰਜਵੀਂ ਉਦਾਸੀ 1523-1524 ਈ.

ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਇਹ ਅੰਤਿਮ ਪੰਜਵੀਂ ਉਦਾਸੀ ਸੀ ਜੋ ਲਗਭਗ 2 ਸਾਲ ਚੱਲੀ ਜਿਸਨੇ (ਭਾਰਤ)ਪੰਜਾਬ ਦੇ ਅੰਦਰਲੇ ਸਥਾਨ ਕਵਰ ਕੀਤੇ ਸਨ। ਇਸ ਸਮੇਂ ਗੁਰੂ ਸਾਹਿਬ ਦੀ ਉਮਰ 54-56 ਦੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਾਰੀਆਂ ਉਦਾਸੀਆਂ ਪੂਰੀਆਂ ਕਰਨ ਤੋਂ ਬਾਅਦ ਉਹ ਆਪਣੇ ਸਰੀਰਕ ਰੂਪ (1525-1539 ਈ.) ਨੂੰ ਛੱਡਣ ਤੋਂ ਪਹਿਲਾਂ ਕਰਤਾਰਪੁਰ ਚਲੇ ਗਏ ਸਨ। ਉਸ ਸਮੇਂ ਗੁਰੂ ਸਾਹਿਬ ਜੀ ਦੀ ਉਮਰ ਲਗਭਗ 56-70 ਸਾਲ ਸੀ। ਬਾਬਾ ਜੀ ਨੇ ਕੁੱਲ 24 ਸਾਲ 5 ਉਦਾਸੀਆਂ ‘ਤੇ ਬਿਤਾਏ ਸਨ।

ਗੁਰੂ ਸਾਹਿਬ ਜੀ ਦੀਆਂ ਸਿਖਿਆਵਾਂ ਨੂੰ ਦੁਨੀਆਂ ਵਿੱਚ ਫੈਲਾਉਣਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਵੀ ਆਪਣੇ ਪਿਤਾ ਜੀ ਦੀਆਂ ਸਿਖਿਆਵਾਂ ਨੂੰ ਦੁਨੀਆਂ ਵਿੱਚ ਫੈਲਾਉਣ ਦਾ ਕੰਮ ਕੀਤਾ। ਬਾਬਾ ਸ਼੍ਰੀ ਚੰਦ ਜੀ ਨੇ ਉਦਾਸੀ ਕ੍ਰਮ ਦੀ ਸਥਾਪਨਾ ਕੀਤੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਰਹਿੰਦਿਆਂ ਉਨ੍ਹਾਂ ਨੇ ਵੀ ਦੂਰ-ਦੂਰ ਤੱਕ ਯਾਤਰਾਵਾਂ ਕਰਦਿਆਂ ਆਪਣੇ ਪਿਤਾ ਜੀ ਬਾਰੇ ਜਾਗਰੂਕਤਾ ਫੈਲਾਈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਬਾਅਦ ਦੀਆਂ ਕੁਝ ਉਦਾਸੀਆਂ ਦੌਰਾਨ ਬਾਬਾ ਸ੍ਰੀ ਚੰਦ ਜੀ ਨੂੰ ਕਰਤਾਰਪੁਰ ਦੇ ਨਾਲ-ਨਾਲ ਹੋਰ ਜ਼ਿਮੇਵਾਰੀਆਂ ਵੀ ਸੌਂਪ ਦਿੱਤੀਆਂ ਸਨ। ਬਾਬਾ ਸ੍ਰੀ ਚੰਦ ਜੀ ਨੇ ਚਾਰੇ ਪਾਸੇ ਸੰਦੇਸ਼ ਫੈਲਾਇਆ ਕਿ ”ਆਓ ਅਸੀਂ ਦੋਵਾਂ ਸੰਸਾਰਾਂ ਦੇ ਰਾਜਿਆਂ ਦੇ ਰਾਜੇ ਗੁਰੂ ਨਾਨਕ ਦੇ ਗੁਣ ਗਾਈਏ, ਉਸ ਦੀ ਉਸਤਤਿ ਵਿੱਚ ਮਿੱਠੇ ਗੀਤ ਗਾਈਏ,ਉਹ ਪਰਮਾਤਮਾ ਇੱਕ ਹੈ, ਜਿਸਦਾ ਨਾਮ ਸੱਚ ਹੈ ਅਤੇ ਜਿਸਦੇ ਨਾਂਅ ਵਿੱਚ ਸੰਤਾਂ ਨੂੰ ਸਹਾਰਾ ਮਿਲਦਾ ਹੈ”।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੀ ਦੁਨੀਆਂ ਵਿੱਚ ਗੁਰਬਾਣੀ ਦਾ ਚਾਨਣ ਫ਼ੈਲਾਇਆ ਅਤੇ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਮੁਕਤੀ ਦਾ ਰਸਤਾ ਦਿਖਾਇਆ। ਉਨ੍ਹਾਂ ਨੇ ਅਸਲ ਰੂਪ ਵਾਲੀ ਸ਼ਕਤੀ ਨੂੰ ਹੀ ਮੰਨਣ ਦਾ ਸੰਦੇਸ਼ ਦਿੱਤਾ ਜੋ ਅਕਾਲ ਪੁਰਖ ਹੈ, ਜਿਸਦਾ ਨਾ ਕੋਈ ਅੰਤ ਅਤੇ ਨਾ ਕੋਈ ਸ਼ੁਰੂਆਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਉਸ ਨੂੰ ਮੰਨੋ ਜਿਸਦੇ ਹੁਕਮ ਨਾਲ ਸਾਰਾ ਬ੍ਰਹਿਮੰਡ ਲਗਾਤਾਰ ਕੰਮ ਕਰ ਰਿਹਾ ਹੈ।

Leave a Reply

Your email address will not be published. Required fields are marked *