ਜਿਸ ਘੜੀ ਤੋਂ ਧਰਤੀ ‘ਤੇ ਇਨਸਾਨ ਵਿਕਸਿਤ ਹੋਏ ਹਨ, ਉਸ ਵੇਲੇ ਤੋਂ ਹੁਣ ਤੱਕ ਸਾਰਾ ਕੁਝ ਬਦਲਦਾ ਜਾ ਰਿਹਾ ਹੈ ਅਤੇ ਅਸੀਂ ਤਰੱਕੀ ਦੀ ਰਾਹ ‘ਤੇ ਚੱਲਦੇ ਜਾ ਰਹੇ ਹਾਂ ਅਤੇ ਇਹ ਸਾਰਾ ਕੁਝ ਸਾਡੇ ਦਿਮਾਗ ਕਰਕੇ ਸੰਭਵ ਹੈ। ਜਿੰਨਾ ਅਸੀਂ ਆਪਣਾ ਖਿਆਲ ਰਖਾਂਗੇ, ਉਨ੍ਹਾਂ ਹੀ ਸਾਡੇ ਲਈ ਚੰਗਾ ਹੋਵੇਗਾ, ਮੰਨਿਆ ਕਿ ਦੁਨੀਆਵੀ ਚੀਜ਼ਾਂ ਸਭ ਦੀ ਜ਼ਰੂਰਤ ਹੁੰਦੀਆਂ ਹਨ,ਪਰ ਉਸ ਤੋਂ ਵੀ ਜ਼ਰੂਰੀ ਸਾਡੀ ਸਿਹਤ ਹੈ ਜੋ ਕਸਰਤ ਵਜੋਂ ਠੀਕ ਰਹਿ ਸਕਦੀ ਹੈ। ਜੇਕਰ ਕਸਰਤ ਕਰਾਂਗੇ ਤਾਂ ਤੰਦਰੁਸਤ ਰਹਾਂਗੇ ਅਤੇ ਆਉਣ ਵਾਲੇ ਸਮੇਂ ਲਈ ਕੁਝ ਕਰ ਪਾਵਾਂਗੇ। ਅਜੋਕੇ ਯੁੱਗ ਵਿੱਚ ਕਸਰਤ ਕਰਨ ਦੇ ਅਨੇਕਾਂ ਸਾਧਨ ਅਤੇ ਤੌਰ ਤਰੀਕੇ ਉਪਲਬੱਧ ਹੋ ਗਏ ਹਨ। ਸਾਰੇ ਮੁਲਕਾਂ ਦੀਆਂ ਸਰਕਾਰਾਂ ਆਪਣੇ-ਆਪਣੇ ਦੇਸ਼ ਦੇ ਨਾਗਰਿਕਾਂ ਦੀ ਸਿਹਤ ਪ੍ਰਤੀ ਵਚਨਬੱਧਤਾ ਦਰਸਾਉਂਦਿਆਂ ਹਰ ਉਹ ਉਪਰਾਲਾ ਕਰ ਰਹੀਆਂ ਹਨ ਜਿਸ ਨਾਲ ਪੂਰੀ ਦੁਨੀਆਂ ਵਿੱਚ ਤੰਦਰੁਸਤੀ ਦਾ ਸੰਦੇਸ਼ ਅਤੇ ਜਾਗਰੂਕਤਾ ਫ਼ੈਲ ਸਕੇ ਅਤੇ ਬਿਮਾਰੀਆਂ ਨਾਲ ਲੜਨ ਦੀ ਸਾਡੇ ਸ਼ਰੀਰ ਅੰਦਰ ਸਮਰੱਥਾ ਆ ਸਕੇ।
ਕਸਰਤ ਦੇ ਸਾਧਨ
ਅੱਜ ਦੇ ਯੁੱਗ ਵਿੱਚ ਹਰ ਉਹ ਚੀਜ਼ ਵਿਕਸਿਤ ਹੋ ਗਈ ਹੈ ਜੋ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਕੰਮ ਆਓਂਦੀ ਹੈ, ਸਿਹਤ ਖੇਤਰ ਵਿੱਚ ਵੀ ਕਸਰਤ ਕਰਨ ਦੇ ਅਨੇਕਾਂ ਸਾਧਨ ਬਣ ਗਏ ਹਨ,ਜਿਸ ਨਾਲ ਕਸਰਤ ਕਰਨ ਦਾ ਸਮਾਂ ਘੱਟ ਗਿਆ ਹੈ।
ਹਲਕੀ ਕਸਰਤ ਵਾਲੇ ਸਾਧਨ :- ਭੱਜਣਾ,ਸੈਰ ਕਰਨੀ ਅਤੇ ਸਭ ਤੋਂ ਮਸ਼ਹੂਰ ਅਤੇ ਸਰਲ ਕਸਰਤ ਦਾ ਸਾਧਨ ‘ਯੋਗਾ’।
ਯੋਗਾ ਅਸੀਂ ਹਰ ਥਾਂ ਕਰ ਸਕਦੇ ਹਾਂ। ਯੋਗਾ ਦੀ ਉੱਤਪਤੀ ਪਹਿਲੀ ਵਾਰ ਹਜ਼ਾਰ ਈਸਾ ਪੂਰਵ ਕੀਤੀ ਗਈ ਸੀ। ਇਸ ਕਸਰਤ ਵਿੱਚ ਤੰਦਰੁਸਤ ਰਹਿਣ ਲਈ ਆਮ ਜਿਹੇ ਆਸਨ ਵੀ ਹੁੰਦੇ ਹਨ ਜੋ ਸਾਡੀ ਰੋਜ਼ਾਨਾ ਦੀ ਥਕਾਵਟ ਉਤਾਰਣ ‘ਚ ਮਦਦ ਕਰਦੇ ਹਨ। ਇਸਦੇ ਅਭਿਆਸਾਂ ਦਾ ਜ਼ਿਕਰ ਰਿਗਵੇਦ ਦੇ ਨਾਲ-ਨਾਲ ਕਈ ਉਪਨਿਸ਼ਦਾਂ ਵਿੱਚ ਵੀ ਸ਼ਾਮਲ ਹੈ।
ਪੂਰੀ ਦੁਨੀਆਂ ਵਿੱਚ ਯੋਗਾ ਦਾ ਅਭਿਆਸ
ਯੋਗਾ ਦਾ ਅਭਿਆਸ ਦੁਨੀਆਂ ਭਰ ਵਿੱਚ ਕੀਤਾ ਜਾਂਦਾ ਹੈ, ਕੇਵਲ ਭਾਰਤ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ ਦੇ ਲੋਕ ਵੀ ਯੋਗਾ ਦੇ ਆਸਨਾਂ ਤੋਂ ਬੇਹੱਦ ਪ੍ਰਭਾਵਿਤ ਹਨ। ਜਿਵੇਂ ਉਪਰੋਕਤ ਗੱਲ ਕੀਤੀ ਗਈ ਸੀ ਕਿ ਇਸ ਵਿੱਚ ਸਰੀਰਕ ਤੰਦਰੁਸਤੀ, ਤਣਾਅ ਤੋਂ ਰਾਹਤ ਅਤੇ ਆਰਾਮ ਦੀ ਤਕਨੀਕਾਂ ਸ਼ਾਮਲ ਹੁੰਦੀਆਂ ਹਨ। ਜੇਕਰ ਸਵਾਮੀ ਵਿਵੇਕਾਨੰਦ ਜੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਵੀ ਪੱਛਮ ਦਿਸ਼ਾ ਵਿੱਚ ਇਸਦੇ ਸੂਤਰਾਂ ਦੀ ਸ਼ੁਰੂਆਤ ਕੀਤੀ, ਅਤੇ 20 ਵੀਂ ਸਦੀ ਵਿੱਚ ਸਫ਼ਲਤਾ ਤੋਂ ਬਾਅਦ ਪ੍ਰਮੁੱਖ ਹੋ ਗਏ ਸਨ। ਯੋਗਾ ਨੂੰ ਯੋਗ ਵੀ ਕਿਹਾ ਜਾਂਦਾ ਹੈ। ਇਹ ਸਾਧਨ ਘੱਟ ਸਮੇਂ ਵਿੱਚ ਸਰਲ ਤਰੀਕੇ ਨਾਲ ਤੰਦਰੁਸਤ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਹੈ ਜਿਸ ਉੱਤੇ ਪੈਸਿਆਂ ਦਾ ਖਰਚ ਵੀ ਘੱਟ ਹੁੰਦਾ ਹੈ। ਇਸਦਾ ਅਭਿਆਸ ਇਨ੍ਹਾਂ ਲਾਹੇਵੰਦ ਹੈ ਜੋ ਸਾਨੂੰ ਧਿਆਨ ਕੇਂਦਰਿਤ ਕਰਨਾ ਸਿਖਾਉਂਦਾ ਹੈ। ਜਿਨ੍ਹਾਂ ਨੇ ਵੀ ਇਸਦੀ ਵਿਆਖਿਆ ਕੀਤੀ ਉਨ੍ਹਾਂ ਕਿਹਾ ਕਿ ਯੋਗ ਦਾ ਮਤਲਬ ਸਮਾਧੀ (ਇਕਾਗਰਤਾ) ਹੈ ਅਤੇ ਸਮਾਧੀ ਸ਼ਬਦ ਮਾਨਸਿਕ ਜੀਵਨ ਦੇ ਸਾਰੇ ਪੱਧਰਾਂ ਨੂੰ ਦਰਸਾਉਂਦਾ ਹੈ ਭਾਵ ਉਹ ਜਾਗਰੂਕਤਾ ਦੀਆਂ ਸਾਰੀਆਂ ਸੰਭਵ ਅਵਸਥਾਵਾਂ ਹੋਣ ਚਾਹੇ ਸਾਧਾਰਨ ਹੋਣ ਜਾਂ ਅਸਾਧਾਰਨ।
ਯੋਗ ਸ਼ਕਤੀ
ਮੱਧਕਾਲੀਨ ਲੇਖਕਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਯੋਗ ਰਾਹੀਂ ਸਰੀਰਕ ਅਤੇ ਅਧਿਆਤਮਕ ਲਾਭ ਮਿਲਦੇ ਹਨ ਜੋ ਸਾਨੂੰ ਤੰਦਰੁਸਤ ਰਹਿਣ ਵਿੱਚ ਮਦਦ ਕਰਦਾ ਹੈ। ਜਿਸਨੇ ਵੀ ਯੋਗਾ ਵਿੱਚ ਸਮਰੱਥਾ ਹਾਸਲ ਕੀਤੀ ਹੈ ਉਨ੍ਹਾਂ ਕਿਹਾ ਕਿ ਇਸ ਰਾਹੀਂ ਸਥਿਰਤਾ,ਚੰਗੀ ਸਿਹਤ ਮਿਲਦੀ ਹੈ।
ਹੇਠ ਲਿਖੇ ਕੁਝ ਮਹੱਤਵਪੂਰਨ ਆਸਨ ਹਨ:-
ਸੂਰਜ ਨਮਸਕਾਰ:- ਰਵਾਇਤੀ ਤੌਰ ‘ਤੇ ਇਸਨੂੰ ਸੂਰਜ ਨੂੰ ਸਤਿਕਾਰ ਦੇਣ ਦੇ ਸਾਧਨ ਵਜੋਂ ਕੀਤਾ ਜਾਂਦਾ ਹੈ। ਸਾਰੇ ਜੀਵਨ ਦਾ ਸਰੋਤ ਸੂਰਜ ਮੰਨਿਆ ਜਾਂਦਾ ਹੈ ਅਤੇ ਇਸ ਲਈ ਇਸ ਆਸਨ ਦਾ ਬਹੁਤ ਮਹੱਤਵ ਹੈ।
. ਪੱਛਮੀਮੋਤਨਾਸਨ:- ਪਾਚਨ ਠੀਕ ਕਰਦਾ ਹੈ ਅਤੇ ਪੇਟ ਨੂੰ ਪਤਲਾ ਕਰਨ ਵਿੱਚ ਮਦਦ ਕਰਦਾ ਹੈ।
. ਸ਼ਵਾਸਨ:- ਥਕਾਵਟ ਨੂੰ ਦੂਰ ਕਰਦਾ ਹੈ ਅਤੇ ਦਿਮਾਗ ਨੂੰ ਆਰਾਮ ਦਿੰਦਾ ਹੈ।
. ਪਦਮਸਾਨਾ (ਕਮਲ ਦੀ ਸਥਿਤੀ) :- ਇਹ ਮੁਦਰਾ ਸਰੀਰ ਵਿੱਚ ਊਰਜਾ ਦੇ ਪ੍ਰਵਾਹ ਨੂੰ ਉਤਸ਼ਾਹਿਤ ਕਰਦੀ ਹੈ।
ਯੋਗਾ ਦੇ ਇਹ ਆਸਨ ਅਭਿਆਸ ਕਰਨ ਵਾਲੇ ਵਿਅਕਤੀ ਨੂੰ ਸਰੀਰਕ ਸ਼ਕਤੀਆਂ ਪ੍ਰਦਾਨ ਕਰਦੇ ਹਨ। ਮੈਡੀਸਨ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਯੋਗਾ ਇੱਕ ਅਜਿਹੀ ਦਵਾਈ ਹੈ ਜੋ ਸਾਨੂੰ ਕੁਦਰਤ ਨਾਲ ਜੋੜਦੀ ਹੈ।
ਯੋਗਾ ਦੇ ਫ਼ਾਇਦੇ
ਯੋਗਾ ਕਰਨ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਇਸਨੂੰ ਕਰਨ ਨਾਲ ਪਿੱਠ ਦਰਦ ਅਤੇ ਸ਼ਰੀਰ ਵਿੱਚ ਹੋਣ ਵਾਲੇ ਦਰਦਾਂ ਅਤੇ ਕਈ ਤਕਲੀਫ਼ਾਂ ਤੋਂ ਰਾਹਤ ਮਿਲਦੀ ਹੈ। ਸਾਹ ਦੇ ਰੋਗੀਆਂ ਨੂੰ ਔਖਾ ਸਾਹ ਲੈਣ ਤੋਂ ਨਿਜ਼ਾਤ ਮਿਲਦੀ ਹੈ। ਛੋਟੇ ਬੱਚਿਆਂ ਨੂੰ ਕਰਵਾਉਣ ਨਾਲ ਕੱਦ ਲੰਬਾ ਹੁੰਦਾ ਹੈ ਅਤੇ ਵੱਖ-ਵੱਖ ਆਸਨ ਕਰਨ ਨਾਲ ਉਹ ਤੰਦਰੁਸਤ ਰਹਿੰਦੇ ਹਨ। ਇੱਕ ਸਰਵੇਖਣ ਵਿੱਚ ਨੋਟ ਕੀਤਾ ਗਿਆ ਸੀ ਕਿ ਯੋਗਾ ਅਤੇ ਇਸ ਨਾਲ ਜੁੜੀ ਸਿਹਤਮੰਦ ਜੀਵਨ ਸ਼ੈਲੀ ਨਾਲ ਸ਼ਾਕਾਹਾਰੀ ਬਨਣ ਵਿੱਚ ਮਦਦ ਮਿਲਦੀ ਹੈ ,ਤੰਬਾਕੂਨੋਸ਼ੀ ਤੋਂ ਰਾਹਤ ਮਿਲਦੀ ਹੈ, ਜੈਵਿਕ ਭੋਜਨ ਨੂੰ ਤਰਜੀਹ ਦੇਣਾ ਅਤੇ ਘੱਟ ਜਾਂ ਸ਼ਰਾਬ ਦਾ ਸੇਵਨ ਨਾ ਕਰਨ ‘ਚ ਵੀ ਮਦਦ ਮਿਲਦੀ ਹੈ।
ਸੀ.ਐੱਮ ਦੀ ਯੋਗਸ਼ਾਲਾ ਸਕੀਮ
ਰੋਜ਼ਾਨਾ ਜ਼ਿੰਦਗੀ ਦੀਆਂ ਸਮਸਿਆਵਾਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸੀ.ਐੱਮ ਦੀ ਯੋਗਸ਼ਾਲਾਂ ਸਕੀਮ ਦੀ ਸ਼ੁਰੂਆਤ ਕਰਕੇ ਸੂਬਾ ਵਾਸੀਆਂ ਦੀ ਸਿਹਤ ‘ਤੇ ਖਾਸ ਧਿਆਨ ਦਿੱਤਾ ਹੈ ਨਾਲ ਹੀ ਯੋਗਤਾ ਮੁਤਾਬਕ ਨੌਜਵਾਨਾਂ ਨੂੰ ਯੋਗਾ ਟ੍ਰੇਨਰ ਦਾ ਰੁਜ਼ਗਾਰ ਵੀ ਮੁਹੱਈਆ ਕੀਤਾ ਗਿਆ ਹੈ। ਸੀ.ਐੱਮ ਦੀ ਯੋਗਸ਼ਾਲਾਂ ਬਾਰੇ ਨਾਗਰਿਕਾਂ ਨੇ ਗੱਲ ਸਾਂਝੀ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਪੁਰਾਣੀਆਂ ਸਮੱਸਿਆਵਾਂ ਤੋਂ ਨਿਜ਼ਾਤ ਮਿਲੀ ਹੈ ਅਤੇ ਉਹ ਪਹਿਲਾ ਨਾਲੋਂ ਤੰਦਰੁਸਤ ਮਹਿਸੂਸ ਕਰ ਰਹੇ ਹਨ। ਸਾਰੇ ਹੀ ਪੰਜਾਬ ਵਾਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਬੇਹੱਦ ਧੰਨਵਾਦੀ ਹਨ ਜਿਨ੍ਹਾਂ ਨੇ ਇਸ ਸ਼ਲਾਘਾਯੋਗ ਉਪਰਾਲੇ ਨੂੰ ਲੋਕ-ਪੱਖੀ ਫ਼ੈਸਲੇ ਵਜੋਂ ਉਜਾਗਰ ਕੀਤਾ।