ਵਿਸ਼ਵ ਜਲ ਦਿਵਸ 22 ਮਾਰਚ ਨੂੰ ਮਨਾਇਆ ਜਾਂਦਾ ਹੈ, ਇਹ ਦਿਵਸ ਪਾਣੀ ਦੀ ਮਹੱਤਤਾ ਨੂੰ ਹੀ ਉਜਾਗਰ ਕਰਦਾ ਹੈ। ਇਹ ਇੱਕ ਅੰਤਰਰਾਸ਼ਟਰੀ ਦਿਵਸ ਹੈ ਜੋ ਦੁਨੀਆਂ ਭਰ ਦੇ ਲੋਕਾਂ ਨੂੰ ਪਾਣੀ ਦੇ ਮੁੱਦਿਆਂ ਅਤੇ ਇਸਦੀ ਲੋੜ ਮੁਤਾਬਿਕ ਵਰਤੋਂ ਕਰਨ ਲਈ ਪ੍ਰੇਰਿਤ ਕਰਦਾ ਹੈ। ਸਾਡੀ ਧਰਤੀ ਤੋਂ ਪਾਣੀ ਹੌਲੀ-ਹੌਲੀ ਨਿਚਲੇ ਪੱਧਰ ਤੇ ਪਹੁੰਚ ਰਿਹਾ ਹੈ, ਜਿਸ ਕਰਕੇ ਜ਼ਮੀਨ ‘ਚ ਹੋਣ ਵਾਲੇ ਬੋਰ ਢੁੰਗੇ ਹੋਣ ਲੱਗ ਪਏ ਹਨ। ਵਿਸ਼ਵ ਜਲ ਦਿਵਸ,ਸਾਲ 2020 ਤੋਂ ਪਾਣੀ ਦੀ ਘਾਟ, ਜਲ ਪ੍ਰਦੂਸ਼ਣ, ਸਵੱਛਤਾ ਦੀ ਘਾਟ, ਅਤੇ ਜਲਵਾਯੂ ਤਬਦੀਲੀ ਦੇ ਵਿਸ਼ੇ ਸਾਰੀ ਦੁਨੀਆਂ ਲਈ ਜ਼ਰੂਰੀ ਮੁੱਦਿਆਂ ਵਿੱਚ ਸ਼ਾਮਲ ਹੋ ਗਏ ਹਨ।
ਪਾਣੀ ਅਤੇ ਊਰਜਾ
ਸਾਡੀ ਜੀਵਨਸ਼ੈਲੀ ਲਈ ਪਾਣੀ ਬਹੁਤ ਲਾਹੇਵੰਦ ਕਹੀਏ ਜਾਂ ਲੋੜਵੰਦ ਹੈ, ਇਸ ਨਾਲ ਰੋਜ਼ਾਨਾ ਦੀ ਵਰਤੋਂ ਅਤੇ ਮਨੁੱਖਾਂ ਦੇ ਹੋਂਦ ਲਈ ਊਰਜਾ ਵੀ ਪੈਦਾ ਕੀਤੀ ਜਾਂਦੀ ਹੈ,ਜਿਸ ਨਾਲ ਸਾਡਾ ਜੀਵਨ ਸੁਖਾਲ਼ਾ ਹੋ ਗਿਆ ਹੈ। ਸਾਲ 2014 ਦੀ ਗੱਲ ਕੀਤੀ ਜਾਵੇ ਤਾਂ ਉਸ ਸਾਲ ਜਲ ਅਤੇ ਊਰਜਾ ਵਾਲੇ ਥੀਮ ਨੇ ਪਾਣੀ ‘ਤੇ ਇਸ ਤੋਂ ਪੈਦਾ ਕੀਤੀ ਜਾਂਦੀ ਊਰਜਾ ਦੇ ਆਪਸੀ ਸੰਬੰਧਾਂ ‘ਤੇ ਜ਼ੋਰ ਦਿੱਤਾ ਗਿਆ ਸੀ। ਵਿਸ਼ਵ ਪੱਧਰ ‘ਤੇ ਪੈਦਾ ਹੋਣ ਵਾਲੀ ਲਾਭਕਾਰੀ ਊਰਜਾ ਦਾ ਲਗਭਗ 10 ਫ਼ੀਸਦੀ ਹਿੱਸਾ ਵੱਖ-ਵੱਖ ਖ਼ਪਤਕਾਰਾਂ ਜਾਂ ਉਦਯੋਗਪਤੀਆਂ ਨੂੰ ਕਿਸੇ ਵੀ ਲੋੜ੍ਹਾਂ ਲਈ ਪਾਣੀ ਪੰਪ ਕਰਨ, ਮੈਡੀਕਲ ਖੇਤਰ ਵਿੱਚ ਸਾਡੇ ਇਲਾਜਾਂ ਲਈ ਆਦਿ ਵਾਸਤੇ ਵਰਤਿਆ ਜਾਂਦਾ ਹੈ।
ਪਾਣੀ ਦਾ ਮੁੱਖ ਉਦੇਸ਼
ਇਹ ਦਿਵਸ ਇੱਕ ਅੰਤਰਰਾਸ਼ਟਰੀ ਦਿਵਸ ਹੈ ਅਤੇ ਇਸਦਾ ਮਕਸਦ ਦੁਨੀਆਂ ਭਰ ਦੇ ਲੋਕਾਂ ਨੂੰ ਪਾਣੀ ਨਾਲ ਜੁੜੇ ਮੁੱਦਿਆਂ ਬਾਰੇ ਜਾਣਨ ਅਤੇ ਤਰੀਕੇ ਰਾਹੀਂ ਪਾਣੀ ਬਚਾਉਣ ਦੀ ਕਾਰਵਾਈ ਕਰਨ ਲਈ ਪ੍ਰੇਰਿਤ ਕਰਨਾ ਹੈ। ਸਾਲ 2020 ਵਿੱਚ ਮਹਾਂਮਾਰੀ ਦੇ ਕਾਰਨ, ਹੱਥ ਧੋਣ ਅਤੇ ਸਫ਼ਾਈ ‘ਤੇ ਬਹੁਤ ਧਿਆਨ ਦਿੱਤਾ ਗਿਆ ਸੀ ਕਿਉਂਕਿ ਸਫ਼ਾਈ ਰੱਖਣ ਨਾਲ ਬਹੁਤ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਇਸ ਦਾ ਮੁੱਖ ਮਕਸਦ ਸਿਰਫ਼ ਪਾਣੀ ਦੀ ਮਹਹੱਤਾ ਤੇ ਚਾਨਣਾ ਪਾਉਣਾ ਹੈ, ਜੋ ਸਾਨੂੰ ਸਿਖਾਉਂਦਾ ਹੈ ਕਿ ਪਾਣੀ ਸਿਰਫ਼ ਬਰਬਾਦੀ ਲਈ ਨਹੀਂ ਹੁੰਦਾ ਸਗੋਂ ਜ਼ਿੰਦਗੀ ਨੂੰ ਪ੍ਰਫੁਲਿੱਤ ਕਰਨ ਲਈ ਹੁੰਦਾ ਹੈ।
ਪਾਣੀ ਦੀ ਮਹੱਤਤਾ
ਇਸ ਧਰਤੀ 'ਤੇ ਪੀਣ ਵਾਲੇ ਪਾਣੀ ਦੀ ਮਾਤਰਾ ਇਕ ਤਰ੍ਹਾਂ ਸੀਮਿਤ ਹੈ ਅਤੇ ਖਾਰੇ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ। ਫ਼ਿਰ ਵੀ ਇਨਸਾਨ ਪਾਣੀ ਦੀ ਮਹੱਤਤਾ ਨੂੰ ਨਹੀਂ ਸਮਝ ਪਾਉਂਦਾ। ਕਈ ਖੇਤਰਾਂ ਵਿੱਚ ਪਾਣੀ ਨਹੀਂ ਹੈ ਜਿਸ ਵਜੋਂ ਟੈਂਕਰਾਂ ਰਾਹੀਂ ਉਨ੍ਹਾਂ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਜ਼ਿਕਰਯੋਗ ਗੱਲ ਇਹ ਹੈ ਕੇ ਅਜਿਹੀਆਂ ਥਾਵਾਂ 'ਤੇ ਮੁਹੱਈਆ ਕੀਤਾ ਗਿਆ ਟੈਂਕਰਾਂ ਦਾ ਪਾਣੀ ਵੀ ਘੱਟ ਪੈ ਜਾਂਦਾ ਹੈ। ਅਜਿਹੇ ਹਾਲਾਤਾਂ ਨੂੰ ਦੇਖ ਕੇ ਸਾਨੂੰ ਸਬਕ ਲੈਣਾ ਚਾਹੀਦਾ ਹੈ ਕੇ ਪਾਣੀ ਬਚਾਉਣਾ ਕਿੰਨਾ ਜ਼ਰੂਰੀ ਅਤੇ ਲਾਜ਼ਮੀਂ ਹੈ।
ਜਲ ਦਿਵਸ ਦੀ ਮਹੱਤਤਾ
ਜਲ ਦਿਵਸ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਪੂਰੀ ਦੁਨੀਆਂ ਵਿੱਚ ਇਸ ਬਾਰੇ ਜਾਗਰੂਕਤਾ ਫ਼ੈਲੇ ਅਤੇ ਜਲ ਦਿਵਸ ਤਹਿਤ ਇਸਨੂੰ ਘੱਟ ਤੋਂ ਘੱਟ ਬਰਬਾਦ ਕਰਨ ਦਾ ਸੰਦੇਸ਼ ਦੁਨੀਆਂ ਭਰ ‘ਚ ਫ਼ੈਲਾਇਆ ਜਾ ਸਕੇ। ਪੀਣ ਅਤੇ ਸਫ਼ਾਈ ਲਈ ਆਸਾਨੀ ਨਾਲ ਉਪਲਬਧ ਸਾਫ਼ ਪਾਣੀ ਦਾ ਹੋਣਾ ਕਿਸੇ ਵੀ ਮੁਲਕ ਅਤੇ ਭਾਈਚਾਰੇ ਦੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਲਈ ਬੇਹੱਦ ਜ਼ਰੂਰੀ ਤੇ ਲਾਹੇਵੰਦ ਹੈ। ਪੈਸੇ ਨੂੰ ਛੱਡ ਕੇ ਸਿਰਫ਼ ਪਾਣੀ ਦੇ ਮੁੱਦੇ ਉੱਤੇ ਅਫ਼ਰੀਕਾ ਨੂੰ ਦੇਖਿਆ ਜਾਵੇ ਤਾਂ ਉਸ ਧਰਤੀ ‘ਤੇ ਪਾਣੀ ਦੀ ਘਾਟ ਨੇ ਦੇਸ਼ ਦੇ ਆਲੇ-ਦੁਆਲੇ ਵੱਡੀਆਂ ਚੁਣੌਤੀਆਂ ਖੜੀਆਂ ਕੀਤੀਆਂ ਹੁਈਆਂ ਹਨ,ਜਿਸ ਵਜੋਂ ਬਹੁਤ ਸਾਰੇ ਸਕੂਲਾਂ ਅਤੇ ਪਿੰਡਾਂ ਵਿੱਚ ਪਾਣੀ ਦੀ ਸੁਵਿਧਾਜਨਕ ਪਹੁੰਚ ਨਹੀਂ ਹੈ ਜਿਸ ਕਰਕੇ ਬਿਮਾਰੀਆਂ, ਵਿਕਾਸ ਵਿੱਚ ਰੁਕਾਵਟ, ਸਿੱਖਿਆ ਵਿੱਚ ਵਿਘਨ ਅਤੇ ਆਰਥਿਕ ਉਤਪਾਦਕਤਾ ਵਿੱਚ ਘਾਟ ਉਸ ਜਗ੍ਹਾ ‘ਤੇ ਆਮ ਗੱਲ ਹੈ। ਦੁਨੀਆਂ ਦਾ ਸਾਰਾ ਵਿਕਾਸ ਪਾਣੀ ਉੱਪਰ ਨਿਰਭਰ ਕਰਦਾ ਹੈ।
ਪਾਣੀ ਸਦਕਾ ਦੁਨੀਆਂ ਦਾ ਵਿਕਾਸ
ਸਾਰੀ ਧਰਤੀ ਉੱਤੇ ਮਨੁੱਖਾਂ ਵੱਲੋਂ ਜਿਨ੍ਹਾਂ ਵਿਕਾਸ ਕੀਤਾ ਜਾ ਰਿਹਾ ਹੈ ਸਭ ਪਾਣੀ ਉੱਤੇ ਨਿਰਭਰ ਕਰਦਾ ਹੈ,ਜਿਨ੍ਹਾਂ ਪਾਣੀ ਦਾ ਸਤਰ ਥੱਲੇ ਜਾਵੇਗਾ ,ਸਾਡੇ ਲਈ ਪ੍ਰੇਸ਼ਾਨੀ ਖੜੀ ਹੁੰਦੀ ਰਹੇਗੀ। ਖੇਤਾਂ ਵਿੱਚ ਸਬਜ਼ੀਆਂ ਦੀ ਬਿਜਾਈ ਅਤੇ ਉਨ੍ਹਾਂ ਨੂੰ ਪ੍ਰਫੁੱਲਿਤ ਕਰਨ ਲਈ ਪਾਣੀ ਬਹੁਤ ਲਾਹੇਵੰਦ ਹੁੰਦਾ ਹੈ ਅਤੇ ਬਹੁਤ ਥਾਵਾਂ 'ਤੇ ਖੇਤੀ ਕਰਨ ਲਈ ਪਾਣੀ ਦਾ ਸਤਰ ਨੀਚੇ ਗਿਰਦਾ ਜਾ ਰਿਹਾ ਹੈ ਜਿਸ ਵੱਜੋਂ ਲੋੜ੍ਹਵੰਦ ਪਾਣੀ ਨਹੀਂ ਮਿਲ ਪਾਉਂਦਾ। ਇਮਾਰਤਾਂ ਖੜੀਆਂ ਕਰਨ ਲਈ ਵੀ ਪਾਣੀ ਦੀ ਜ਼ਰੂਰਤ ਹੁੰਦੀ ਹੈ ਅਤੇ ਹੋਰ ਵੀ ਬਹੁਤ ਕਾਰਜਾਂ ਜਿਵੇਂ ਖੇਤੀ ਲਈ ਨਹਿਰੀ ਪਾਣੀ, ਪੀਣ ਵਾਸਤੇ ਸਾਫ਼ ਸੁਥਰਾ ਪਾਣੀ ਆਦਿ ਲਈ ਜਲ ਬੇਹੱਦ ਮਹੱਤਵਪੂਰਨ ਹੈ।
ਸੂਬਾ ਸਰਕਾਰ ਦੀ ਜਲ ਪ੍ਰਤੀ ਵਚਨਬੱਧਤਾ
ਪੰਜਾਬ ਵਿੱਚ ਪਾਣੀ ਦੀ ਹਮੇਸ਼ਾਂ ਸਮੱਸਿਆ ਚਲਦੀ ਆ ਰਹੀ ਸੀ, ਜਿਸਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਵਚਨਬੱਧਤਾ ਦਿਖਾਉਂਦੇ ਹੋਏ ਸਾਰੇ ਹੀ ਪੰਜਾਬ ਵਾਸੀਆਂ ਦਾ ਹੱਲ ਕਰਦਿਆਂ ਉਨ੍ਹਾਂ ਲਈ ਫ਼ਸਲ ਦੀ ਚੰਗੀ ਬਿਜਾਈ ਲਈ ਨਹਿਰੀ ਪਾਣੀ ਦੇ ਨਾਲ-ਨਾਲ ਬਿਜਲੀ ਵੀ ਉਪਲਬਧ ਕਰ ਦਿੱਤੀ ਹੈ। ਹੁਣ ਹਰ ਉਸ ਕਿਸਾਨ ਨੂੰ ਪਾਣੀ ਮਿਲ ਰਿਹਾ ਹੈ ਜਿਸਨੂੰ ਆਪਣੀ ਬਾਰੀ ਮੁਤਾਬਿਕ ਪਾਣੀ ਦੀ ਉਡੀਕ ਕਰਨੀ ਪੈਂਦੀ ਸੀ। ਸਾਲਾਂ ਤੋਂ ਬੰਦ ਪਏ ਖਾਲ ਵੀ ਸੂਬਾ ਸਰਕਾਰ ਦੇ ਨੇਕ ਯਤਨਾਂ ਸਦਕਾ ਚੱਲ ਪਏ ਹਨ। ਨਹਿਰਾਂ ਦੀ ਸਮੱਸਿਆ ਨੂੰ ਹੱਲ ਕਰਕੇ ਪੰਜਾਬ ਸਰਕਾਰ ਪ੍ਰਤੀ ਨਾਗਰਿਕਾਂ ਵਿੱਚ ਖੁਸ਼ੀ ਦੀ ਲਹਿਰ ਹੈ।